ਮਨੂ ਭਾਕਰ ਨੂੰ ਸ਼ੂਟਰ ਬਣਾ ਪਛਤਾ ਰਹੇ ਪਿਤਾ

24-12- 2024

TV9 Punjabi

Author: Rohit

ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਭਾਕਰ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਨਾ ਕੀਤੇ ਜਾਣ ਤੋਂ ਦੁਖੀ ਹਨ। Pic Credit: Instagram

ਖੇਡ ਰਤਨ ਐਵਾਰਡ 'ਚ ਨਾਂਅ ਨਾ ਹੋਣ ਕਰਕੇ ਪਿਤਾ ਦੁਖੀ

ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਨੂੰ ਸ਼ੂਟਰ ਬਣਾਉਣ 'ਤੇ ਪਛਤਾਵਾ ਹੈ।

ਧੀ ਨੂੰ ਸ਼ੂਟਰ ਬਣਾਉਣ ਦਾ ਪਛਤਾਵਾ

ਰਾਮਕਿਸ਼ਨ ਭਾਕਰ ਮੁਤਾਬਕ ਉਨ੍ਹਾਂ ਨੂੰ ਆਪਣੀ ਧੀ ਨੂੰ ਸ਼ੂਟਰ ਦੀ ਬਜਾਏ ਕ੍ਰਿਕਟਰ ਬਣਾਉਣਾ ਚਾਹੀਦਾ ਸੀ, ਤਾਂ ਜੋ ਉਸ ਨੂੰ ਸਾਰੇ ਐਵਾਰਡ ਮਿਲ ਸਕਦੇ ਸਨ ਜਾਂ ਫਿਰ ਉਸ ਨੂੰ ਉਨ੍ਹਾਂ ਲਈ ਨਾਮਜ਼ਦ ਕੀਤਾ ਜਾਂਦਾ।

ਸ਼ੂਟਰ ਦੀ ਬਜਾਏ ਕ੍ਰਿਕਟਰ ਬਣਾ ਦਿੰਦਾ

ਮਨੂ ਭਾਕਰ ਨੇ ਪੈਰਿਸ ਓਲੰਪਿਕ 'ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਕੇ ਇਤਿਹਾਸ ਰਚਿਆ ਸੀ।

ਪੈਰਿਸ ਓਲੰਪਿਕ 'ਚ ਰਚਿਆ ਇਤਿਹਾਸ

ਪਿਤਾ ਨੂੰ ਇਸ ਗੱਲ ਦਾ ਦੁੱਖ ਹੈ ਕਿ ਦੇਸ਼ ਲਈ ਦੋ ਮੈਡਲ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਦੀ ਬੇਟੀ ਨੂੰ ਖੇਡ ਰਤਨ ਲਈ ਨਾਮਜ਼ਦ ਨਹੀਂ ਕੀਤਾ ਗਿਆ।

ਪਿਤਾ ਦਾ ਦਰਦ

ਮਨੂ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ 'ਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ  ਮਿਕਸਡ ਟੀਮ ਮੁਕਾਬਲੇ 'ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ।

ਮਨੂ ਨੇ 2 ਮੈਡਲ ਜਿੱਤੇ ਸਨ

ਨਿਯਮਾਂ ਦੇ ਤਹਿਤ, ਖਿਡਾਰੀ ਆਪਣੇ ਆਪ ਨੂੰ ਪੁਰਸਕਾਰ ਲਈ ਨਾਮਜ਼ਦ ਕਰ ਸਕਦੇ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਨੂ ਵੱਲੋਂ ਨਾਂਅ ਨਹੀਂ ਮਿਲਿਆ ਹੈ। ਜਦੋਂ ਕਿ ਪਰਿਵਾਰ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਪਰਿਵਾਰ ਨੇ ਮੰਤਰਾਲੇ ਦੇ ਦਾਅਵੇ ਨੂੰ ਖਾਰਜ ਕੀਤਾ

ਕ੍ਰਿਸਮਿਸ 'ਤੇ ਸਭ ਤੋਂ ਵੱਧ ਵਿਕਦਾ ਹੈ ਰਮ ਦਾ ਬਣਿਆ ਇਹ ਕੇਕ, ਇਹਨਾਂ ਵੱਡਾ ਹੈ ਬਾਜ਼ਾਰ