ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਪ੍ਰੈਂਕ, ਸਲਮਾਨ ਦੇ ਘਰ ਭੇਜੀ ਕੈਬ... ਨੌਜਵਾਨ ਗ੍ਰਿਫਤਾਰ

20 April 2024

TV9 Punjabi

ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਕੈਬ ਬੁੱਕ ਕਰਵਾ ਕੇ ਇਕ ਨੌਜਵਾਨ ਨੂੰ ਪ੍ਰੈਂਕ ਕਰਨਾ ਭਾਰੀ ਪੈ ਗਿਆ। ਨੌਜਵਾਨ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੀ ਲਾਰੈਂਸ ਦੇ ਨਾਮ 'ਤੇ ਮਜ਼ਾਕ ਕੀਤਾ ਸੀ?

ਪੁਲਸ ਮੁਤਾਬਕ ਨੌਜਵਾਨ ਦਾ ਨਾਂ ਰੋਹਿਤ ਹੈ। ਰੋਹਿਤ ਨੇ ਆਨਲਾਈਨ ਐਪ ਰਾਹੀਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਕੈਬ ਬੁੱਕ ਕਰਵਾਈ ਸੀ।

ਪੁਲਿਸ ਨੇ ਕੀ ਦੱਸਿਆ?

ਰੋਹਿਤ ਨੇ ਇਹ ਕੈਬ ਸਲਮਾਨ ਖਾਨ ਦੇ ਘਰ ਲਈ ਬੁੱਕ ਕਰਵਾਈ ਸੀ, ਜਦੋਂ ਕੈਬ ਡਰਾਈਵਰ ਸਲਮਾਨ ਦੇ ਪਤੇ 'ਤੇ ਪਹੁੰਚਿਆ ਤਾਂ ਉਸ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਬੁਲਾ ਕੇ ਮਾਮਲੇ ਦੀ ਸ਼ਿਕਾਇਤ ਕੀਤੀ।

ਸਲਮਾਨ ਖਾਨ ਦੇ ਘਰ ਲਈ ਕੈਬ

ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਦੋਸ਼ੀ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਗ੍ਰਿਫਤਾਰ

ਜਾਂਚ ਦੌਰਾਨ ਦੋਸ਼ੀ ਰੋਹਿਤ ਨੇ ਦੱਸਿਆ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਕੈਬ ਬੁੱਕ ਕਰਵਾਉਣਾ ਮਹਿਜ਼ ਇਕ ਪ੍ਰੈਂਕ ਸੀ।

ਕੀਤਾ ਸੀ ਪ੍ਰੈਂਕ

ਪੁਲਿਸ ਨੇ ਰੋਹਿਤ ਨੂੰ ਆਈਪੀਸੀ ਦੀ ਧਾਰਾ 505 ਅਤੇ 290 ਦੇ ਤਹਿਤ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਅਗਲੇਰੀ ਜਾਂਚ ਜਾਰੀ

ਦੱਸ ਦੇਈਏ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਐਤਵਾਰ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਫਾਇਰਿੰਗ ਕਰਨ ਦੀ ਘਟਨਾ ਤੋਂ ਬਾਅਦ ਸੁਰਖੀਆਂ ਵਿੱਚ ਆ ਗਿਆ ਸੀ।

ਸੁਰਖੀਆਂ 'ਚ 

ਘਰ 'ਚ ਪਈ ਸੀ ਨੌਜਵਾਨ ਪੁੱਤਰ ਦੀ ਲਾਸ਼, ਫਿਰ ਵੀ ਅੰਤਿਮ ਸਸਕਾਰ ਤੋਂ ਪਹਿਲਾਂ ਵੋਟ ਪਾਉਣ ਆਈ ਮਾਂ