ਆਪ ਦੀ ਤੀਜੀ ਲਿਸਟ ਜਾਰੀ, ਜਲੰਧਰ ਸਮੇਤ 4 ਹੋਰ ਸੀਟਾਂ ‘ਤੇ AAP ਨੇ ਐਲਾਨੇ ਉਮੀਦਵਾਰ

16  April 2024

TV9 Punjabi

Author: Ramandeep Singh

ਆਪ ਨੇ ਜਲੰਧਰ ਸਮੇਤ ਚਾਰ ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਪਾਰਟੀ ਨੇ ਜਲੰਧਰ ਤੋਂ ਪਵਨ ਕੁਮਾਰ ਟੀਨੂੰ ਨੂੰ ਉਮੀਦਵਾਰ ਐਲਾਨਿਆ ਹੈ।

ਆਪ ਦੀ ਲਿਸਟ

ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਅਤੇ ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ ਉਰਫ਼ ਸ਼ੈਰੀ ਕਲਸੀ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।

ਉਮੀਦਵਾਰ

ਇਨ੍ਹਾਂ ਚਾਰਾਂ ਸੀਟਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਇਸ ਸਬੰਧ 'ਚ ਪਾਰਟੀ ਆਗੂਆਂ ਅਤੇ ਵਰਕਰਾਂ ਵਿਚਾਲੇ ਕਈ ਮੀਟਿੰਗਾਂ ਵੀ ਹੋਈਆਂ ਸਨ।

ਲੰਬੇ ਸਮੇਂ ਤੋਂ ਸੀ ਚਰਚਾ

ਦੱਸ ਦਈਏ ਕੀ ਜਲੰਧਰ ਤੋਂ ਐਲਾਨੇ ਗਏ ਪਵਨ ਕੁਮਾਰ ਟੀਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ‘ਚ ਸਨ। ਉਹ 2 ਦਿਨ ਪਹਿਲਾਂ ਹੀ ਪਾਰਟੀ ਚ ਸ਼ਾਮਲ ਹੋਏ ਸਨ ਅਤੇ ਅੱਜ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਸੀਟ ਲਈ ਐਲਾਨ ਦਿੱਤਾ ਗਿਆ ਹੈ। 

ਪਵਨ ਕੁਮਾਰ ਟੀਨੂੰ

ਗੁਰਦਾਸਪੁਰ ਲੋਕ ਸਭਾ ਲਈ ਐਲਾਨੇ ਗਏ ਅਮਨਸ਼ੇਰ ਸਿੰਘ ਬਟਾਲਾ ਹਲਕੇ ਤੋਂ ਵਿਧਾਇਕ ਹਨ। ਫਿਰੋਜ਼ਪੁਰ ਤੋਂ ਚੋਣ ਮੈਦਾਨ ‘ਚ ਉਤਾਰੇ ਗਏ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਮੁਕਤਸਰ ਸਾਹਿਬ ਸੀਟ ਤੋਂ 2022 ਦੀਆਂ ਵਿਧਾਨਸਭਾ ਚੋਣਾਂ 'ਚ ਚੁਣੇ ਗਏ ਸਨ।

ਹੋਰ ਉਮੀਦਵਾਰ

ਇਸ ਤੋਂ ਪਹਿਲਾਂ ‘ਆਪ’ 2 ਸੂਚੀਆਂ ਜਾਰੀ ਕਰ ਚੁੱਕੀ ਹੈ। ਪਹਿਲੀ ਸੂਚੀ ਵਿੱਚ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਪਰ ਉਨ੍ਹਾਂ ਵਿੱਚੋਂ ਸੁਸ਼ੀਲ ਰਿੰਕੂ ਨੂੰ ਵੀ ਟਿਕਟ ਦਿੱਤਾ ਗਿਆ ਪਰ ਉਹ ਪਾਰਟੀ ਛੱਡ ਗਏ ਸਨ।

9 ਉਮੀਦਵਾਰਾਂ ਦਾ ਹੋ ਚੁੱਕਿਆ ਐਲਾਨ

ਹਾਈਕੋਰਟ ਨੇ ਜੇਲ੍ਹ ਸੁਰੱਖਿਆ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ