ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, 5 ਨਿਆਏ ਅਤੇ 25 ਗਾਰੰਟੀਆਂ 'ਤੇ ਕੇਂਦਰਿਤ

5 April 2024

TV9 Punjabi

Author: Ramandeep Singh

ਕਾਂਗਰਸ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਮੈਨੀਫੈਸਟੋ 5 ਨਿਆਏ ਅਤੇ 25 ਗਾਰੰਟੀਆਂ ‘ਤੇ ਕੇਂਦਰਿਤ ਹੈ

ਕਾਂਗਰਸ ਦਾ ਮੈਨੀਫੈਸਟੋ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਇਹ ਮੈਨੀਫੈਸਟੋ ਜਾਰੀ ਕੀਤਾ। ਕਾਂਗਰਸ ਨੇ ਇਸ ਮੈਨੀਫੈਸਟੋ ਨੂੰ ‘ਨਿਆਏ ਪੱਤਰ’ ਨਾਮ ਨਾਲ ਜਾਰੀ ਕੀਤਾ ਹੈ।

'ਨਿਆਏ ਪੱਤਰ'

ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਈ ਤਰ੍ਹਾਂ ਦੀਆਂ ਗਾਰੰਟੀਆਂ ਸ਼ਾਮਲ ਕੀਤੀਆਂ ਹਨ। ਇਸ ਵਿੱਚ ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਮਜ਼ਦੂਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਗਾਰੰਟੀਆਂ

ਪਾਰਟੀ ਦੇ ਮੈਨੀਫੈਸਟੋ ਵਿੱਚ 5 ਨਿਆਏ ਸ਼ਾਮਲ ਹਨ, ਜਿਸ ਵਿੱਚ ਕਿਸਾਨ ਨਿਆਏ, ਨਾਰੀ ਨਿਆਏ , ਨੌਜਵਾਨ ਨਿਆਏ, ਮਜ਼ਦੂਰ ਨਿਆਏ , ਹਿੱਸੇਦਾਰੀ ਨਿਆਏ ਸ਼ਾਮਲ ਹਨ।

5 ਨਿਆਏ ਦਾ ਐਲਾਨ

ਗਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ 1 ਲੱਖ ਰੁਪਏ, ਕੇਂਦਰ ਸਰਕਾਰ ਦੀਆਂ ਨਵੀਆਂ ਨੌਕਰੀਆਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ, ਆਸ਼ਾ, ਮਿਡ ਡੇ ਮੀਲ, ਆਂਗਣਵਾੜੀ ਵਰਕਰਾਂ ਨੂੰ ਵੱਧ ਤਨਖਾਹ, ਹਰ ਪੰਚਾਇਤ ਵਿੱਚ ਇੱਕ ਅਧਿਕਾਰ ਸਹੇਲੀ, ਕੰਮਕਾਜੀ ਔਰਤਾਂ ਲਈ ਡਬਲ ਹੋਸਟਲ

ਕਾਂਗਰਸ ਦੀ ਨਾਰੀ ਨਿਆਏ ‘ਗਾਰੰਟੀ’

ਸਵਾਮੀਨਾਥਨ ਫਾਰਮੂਲੇ ਨਾਲ MSP ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫੀ ਯੋਜਨਾ ਨੂੰ ਲਾਗੂ ਕਰਨ ਲਈ ਕਮਿਸ਼ਨ, ਫਸਲ ਦੇ ਨੁਕਸਾਨ ‘ਤੇ 30 ਦਿਨਾਂ ਦੇ ਅੰਦਰ ਪੈਸੇ ਟ੍ਰਾਂਸਫਰ, ਕਿਸਾਨਾਂ ਦੀ ਸਲਾਹ ਨਾਲ ਨਵੀਂ ਦਰਾਮਦ-ਨਿਰਯਾਤ ਨੀਤੀ, ਖੇਤੀ ਲਈ ਜ਼ਰੂਰੀ ਹਰ ਚੀਜ਼ ਤੋਂ ਜੀਐਸਟੀ ਹਟੇਗੀ

ਕਾਂਗਰਸ ਦੀ ਕਿਸਾਨ ਨਿਆਏ ਦੀ ‘ਗਾਰੰਟੀ’

ਦਿਹਾੜੀ 400 ਰੁਪਏ, ਮਨਰੇਗਾ ਵਿੱਚ ਵੀ ਲਾਗੂ, ,25 ਲੱਖ ਰੁਪਏ ਦਾ ਸਿਹਤ ਕਵਰ, ਮੁਫ਼ਤ ਇਲਾਜ, ਹਸਪਤਾਲ, ਡਾਕਟਰ, ਦਵਾਈ, ਟੈਸਟ, ਸਰਜਰੀ। ਸ਼ਹਿਰਾਂ ਲਈ ਵੀ ਮਨਰੇਗਾ ਵਰਗੀ ਨਵੀਂ ਨੀਤੀ ,ਅਸੰਗਠਿਤ, ਕਾਮਿਆਂ ਲਈ ਜੀਵਨ ਅਤੇ ਦੁਰਘਟਨਾ ਬੀਮਾ, ਮੁੱਖ ਸਰਕਾਰੀ ਕੰਮਾਂ ਵਿੱਚ ਠੇਕਾ ਮਜ਼ਦੂਰੀ ਬੰਦ

ਕਾਂਗਰਸ ਦੀ ਮਜ਼ਦੂਰ ਇਨਸਾਫ਼ ਦੀ ਗਾਰੰਟੀ

ਬਰਾਬਰੀ ਲਈ ਹਰ ਵਿਅਕਤੀ ਅਤੇ ਹਰ ਵਰਗ ਦੀ ਗਿਣਤੀ, ਸੰਵਿਧਾਨਕ ਸੋਧਾਂ ਰਾਹੀਂ 50 ਫੀਸਦੀ ਦੀ ਸੀਮਾ ਹਟਾਈ ਜਾਵੇਗੀ, SC/ST/OBC ਨੂੰ ਪੂਰੇ ਅਧਿਕਾਰ ਮਿਲਣਗੇ, ਜਿਨ੍ਹੀ SC/ST ਦੀ ਆਬਾਦੀ ਉਨ੍ਹਾਂ ਬਜਟ, ਜੰਗਲਾਤ ਅਧਿਕਾਰ ਕਾਨੂੰਨ ਤਹਿਤ ਲੀਜ਼ ‘ਤੇ ਇੱਕ ਸਾਲ ਵਿੱਚ ਫੈਸਲਾ

ਕਾਂਗਰਸ ਦੀ ਹਿੱਸੇਦਾਰੀ ਨਿਆਏ ‘ਗਾਰੰਟੀ’

ਇੱਕ ਮਹੀਨੇ ਤੱਕ ਭਿੰਡੀ ਦਾ ਪਾਣੀ ਪੀਣ ਨਾਲ ਤੁਹਾਨੂੰ ਮਿਲਣਗੇ ਇਹ ਫਾਇਦੇ