10 May 2024
TV9 Punjabi
Author: Ramandeep Singh
ਸੁਪਰੀਮ ਕੋਰਟ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਹੁਣ ਕੇਜਰੀਵਾਲ ਚੋਣ ਪ੍ਰਚਾਰ ਕਰ ਸਕਣਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ 1 ਅਪ੍ਰੈਲ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਇਹ ਜ਼ਮਾਨਤ ਦੀ ਇੱਕ ਕਿਸਮ ਹੈ। ਅੰਤਰਿਮ ਜ਼ਮਾਨਤ ਉਹ ਹੁੰਦੀ ਹੈ ਜੋ ਨਿਸ਼ਚਿਤ ਸਮੇਂ ਲਈ ਦਿੱਤੀ ਜਾਂਦੀ ਹੈ। ਇਹ ਜ਼ਮਾਨਤ ਕੁਝ ਸ਼ਰਤਾਂ ਨਾਲ ਦਿੱਤੀ ਜਾਂਦੀ ਹੈ।
ਅੰਤਰਿਮ ਜ਼ਮਾਨਤ ਦੀ ਮਿਆਦ ਖਤਮ ਹੋਣ 'ਤੇ ਦੋਸ਼ੀ ਨੂੰ ਬਿਨਾਂ ਵਾਰੰਟ ਦੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਅੰਤਰਿਮ ਜ਼ਮਾਨਤ ਰੱਦ ਨਹੀਂ ਹੁੰਦੀ। ਹਾਲਾਂਕਿ ਅੰਤਰਿਮ ਜ਼ਮਾਨਤ ਇਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵਧਾਈ ਜਾ ਸਕਦੀ ਹੈ।
ਅੰਤਰਿਮ ਜ਼ਮਾਨਤ ਦੀ ਮਿਆਦ ਵਧਾਈ ਜਾਵੇਗੀ ਜਾਂ ਨਹੀਂ, ਇਹ ਦੋਸ਼ੀ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਅਤੇ ਅਦਾਲਤ ਦੀ ਸਹਿਮਤੀ 'ਤੇ ਨਿਰਭਰ ਕਰਦਾ ਹੈ।
ਦਿੱਲੀ ਵਿੱਚ ਛੇਵੇਂ ਪੜਾਅ ਵਿੱਚ ਵੋਟਿੰਗ 25 ਮਈ ਨੂੰ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੂੰ ਜ਼ਮਾਨਤ ਮਿਲਣਾ ਆਮ ਆਦਮੀ ਪਾਰਟੀ ਲਈ ਵੱਡੀ ਰਾਹਤ ਹੈ।