04 May 2024
TV9 Punjabi
Author: Ramandeep Singh
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਰਾਏਬਰੇਲੀ ਤੋਂ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ।
ਰਾਹੁਲ ਨੇ ਨਾਮਜ਼ਦਗੀ ਦਾਖਲ ਕਰਦੇ ਸਮੇਂ ਆਪਣੇ ਹਲਫਨਾਮੇ 'ਚ 20 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੱਸੀ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਇਸ 'ਚ 4.2 ਲੱਖ ਰੁਪਏ ਦਾ ਸੋਨਾ ਵੀ ਸ਼ਾਮਲ
ਹਾਲਾਂਕਿ ਰਾਹੁਲ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਕਾਰ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਨੇ 9,24,59,264 ਰੁਪਏ ਦੀ ਚੱਲ ਜਾਇਦਾਦ ਐਲਾਨੀ ਹੈ।
ਰਾਹੁਲ ਵੱਲੋਂ ਐਲਾਨੀ ਅਚੱਲ ਜਾਇਦਾਦ ਵਿੱਚ 4,33,60,519 ਰੁਪਏ ਦੇ ਸ਼ੇਅਰ, 26,25,157 ਰੁਪਏ ਦੇ ਬੈਂਕ ਬੈਲੇਂਸ, 3,81,33,572 ਰੁਪਏ ਦੇ ਮਿਊਚਲ ਫੰਡ ਅਤੇ 15,21,740 ਰੁਪਏ ਦੇ ਗੋਲਡ ਬਾਂਡ ਸ਼ਾਮਲ ਹਨ।
ਇਸ ਤੋਂ ਇਲਾਵਾ ਕਾਂਗਰਸੀ ਆਗੂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਕੋਲ 55,000 ਰੁਪਏ ਨਕਦ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲ 333.3 ਗ੍ਰਾਮ ਸੋਨਾ ਵੀ ਹੈ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ 'ਤੇ 49,79,184 ਰੁਪਏ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 11,15,02,598 ਰੁਪਏ ਦੀ ਅਚੱਲ ਜਾਇਦਾਦ ਦਾ ਐਲਾਨ ਕੀਤਾ ਹੈ।