24 Jan 2024
TV9 Punjabi
ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜਿਸਨੂੰ ਤੁਸੀਂ ਸਾਰੀ ਉਮਰ ਨਿਭਾਉਣ ਦਾ ਵਾਅਦਾ ਕਰਦੇ ਹੋ। ਹਾਲਾਂਕਿ ਕਈ ਵਾਰ ਕੁਝ ਕਾਰਨਾਂ ਕਰਕੇ ਇਸ 'ਚ ਦਰਾਰਾਂ ਆ ਜਾਂਦੀਆਂ ਹਨ।
ਕਈ ਵਾਰ ਦੇਖਿਆ ਜਾਂਦਾ ਹੈ ਕਿ ਅਸੀਂ ਅਕਸਰ ਕਪਲਸ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਹੁਣ ਪਾਰਟਨਰ ਪਹਿਲਾਂ ਵਰਗਾ ਨਹੀਂ ਰਿਹਾ, ਤਾਂ ਕੀ ਉਹ ਵਿਆਹ ਤੋਂ ਬੋਰ ਹੋ ਗਏ ਹਨ?
ਜੇਕਰ ਤੁਹਾਡਾ ਸਾਥੀ ਵਿਆਹ ਤੋਂ ਬੋਰ ਹੋ ਚੁੱਕਿਆ ਹੈ, ਤਾਂ ਤੁਸੀਂ ਕੁਝ ਸੰਕੇਤਾਂ ਦੁਆਰਾ ਪਛਾਣ ਸਕਦੇ ਹੋ ਅਤੇ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਕੋਸ਼ਿਸ਼ ਕਰ ਸਕਦੇ ਹੋ।
ਅਕਸਰ ਜਦੋਂ ਅਜਿਹਾ ਹੁੰਦਾ ਹੈ ਕਿ ਤੁਹਾਡਾ ਸਾਥੀ ਤੁਹਾਡੇ ਨਾਲ ਗੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਿਹਾ ਹੈ ਜਾਂ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ, ਤਾਂ ਸਮਝੋ ਕਿ ਉਹ ਬੋਰ ਮਹਿਸੂਸ ਕਰ ਰਿਹਾ ਹੈ।
ਜੇਕਰ ਤੁਹਾਡਾ ਸਾਥੀ ਇਕੱਲੇ ਜਾਂ ਦੋਸਤਾਂ ਨਾਲ ਘੁੰਮਨ ਜਾਣ ਦੀ ਯੋਜਨਾ ਬਣਾਉਂਦਾ ਹੈ ਅਤੇ ਅਜਿਹਾ ਹਰ ਸਮੇਂ ਹੁੰਦਾ ਹੈ, ਤਾਂ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ।
ਜਦੋਂ ਤੁਸੀਂ ਉਨ੍ਹਾਂ ਨੂੰ ਕੁਝ ਦਿਨਾਂ ਲਈ ਕਿਤੇ ਜਾਣ ਲਈ ਕਹਿੰਦੇ ਹੋ, ਤਾਂ ਕੀ ਉਹ ਜਲਦੀ ਵਾਪਸ ਆਉਣ ਲਈ ਕਹਿੰਦਾ ਹੈ ਜਾਂ ਨਹੀਂ, ਇਸ ਗੱਲ ਵੱਲ ਧਿਆਨ ਦਿਓ।
ਜੇਕਰ ਤੁਹਾਡਾ ਪਾਰਟਨਰ ਦੂਸਰਿਆਂ ਨਾਲ ਮਿਲਣ ਅਤੇ ਗੱਲ ਕਰਨ ਵੇਲੇ ਉਤੇਜਿਤ ਹੁੰਦਾ ਹੈ ਅਤੇ ਤੁਹਾਡੇ ਨਾਲ ਗੱਲ ਕਰਦੇ ਸਮੇਂ ਹਮੇਸ਼ਾ ਖ਼ਰਾਬ ਮੂਡ ਵਿੱਚ ਹੁੰਦਾ ਹੈ, ਤਾਂ ਸਮਝੋ ਕਿ ਉਸਨੂੰ ਕੋਈ ਦਿਲਚਸਪੀ ਨਹੀਂ ਹੈ।