ਸਿਹਤ ਹੀ ਨਹੀਂ ਸਗੋਂ ਸਕਿਨ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਰੂਮ ਹੀਟਰ

 9 Dec 2023

TV9 Punjabi

ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਦੇ ਘਰਾਂ ਵਿੱਚ ਰੂਮ ਹੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਮਰੇ ਨੂੰ ਗਰਮ ਕਰਨ ਅਤੇ ਠੰਡ ਤੋਂ ਬਚਾਉਣ ਲਈ ਇਹ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ।

ਰੂਮ ਹੀਟਰ

ਰੂਮ ਹੀਟਰ ਵਿੱਚ ਲਾਲ ਗਰਮ ਧਾਤੂ ਦੀ ਰੋਡ ਹੁੰਦੀ ਹੈ ਜੋ ਹਵਾ ਦੀ ਨਮੀ ਨੂੰ ਸੋਖ ਲੈਂਦੀ ਹੈ। ਇਸ ਕਾਰਨ ਕਮਰੇ ਦਾ ਤਾਪਮਾਨ ਵੱਧ ਜਾਂਦਾ ਹੈ।

ਕਮਰੇ ਦਾ ਤਾਪਮਾਨ

ਇਸ ਨੂੰ ਕੁੱਝ ਸਮੇਂ ਲਈ ਹੀ ਚਲਾਉਣਾ ਬਿਹਤਰ ਹੈ। ਇਸ ਨਾਲ ਸਾਡੇ ਸਰੀਰ ਨੂੰ ਆਰਾਮ ਮਿਲਦਾ ਹੈ। ਪਰ ਇਸ ਦੇ ਨਾਲ-ਨਾਲ ਇਸ ਦੇ ਕਈ ਨੁਕਸਾਨ ਵੀ ਹਨ।

ਸਰੀਰ ਨੂੰ ਆਰਾਮ

ਲੰਬੇ ਸਮੇਂ ਤੱਕ ਰੂਮ ਹੀਟਰ ਦੀ ਵਰਤੋਂ ਕਰਨ ਨਾਲ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਤੁਹਾਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਸਕਦੀ ਹੈ।

 ਸਕਿਨ ਦੀਆਂ ਸਮੱਸਿਆਵਾਂ

ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਕਮਰੇ ਦੇ ਗਰਮ ਤਾਪਮਾਨ ਦਾ ਉਨ੍ਹਾਂ ਦੀ ਸਕਿਨ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਇਸ ਕਾਰਨ ਉਨ੍ਹਾਂ ਦੀ ਚਮੜੀ 'ਤੇ ਧੱਫੜ ਵੀ ਦਿਖਾਈ ਦਿੰਦੇ ਹਨ।

ਬੱਚਿਆਂ ਦੀ ਇਮਿਊਨਿਟੀ

ਰੂਮ ਹੀਟਰ ਹਵਾ ਵਿਚ ਮੌਜੂਦ ਨਮੀ ਨੂੰ ਸੋਖ ਲੈਂਦਾ ਹੈ ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਕਮੀ ਹੁੰਦੀ ਹੈ। ਇਸ ਨਾਲ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ।

ਆਕਸੀਜਨ ਦੀ ਕਮੀ

ਰੂਮ ਹੀਟਰ ਦਾ ਸਾਡੀ ਸਕਿਨ 'ਤੇ ਸਿੱਧਾ ਅਸਰ ਪੈਂਦਾ ਹੈ। ਇਸ ਕਾਰਨ ਸਕਿਨ ਦੀ ਨਮੀ ਘੱਟ ਹੋਣ ਲੱਗਦੀ ਹੈ ਜਿਸ ਕਾਰਨ ਤੁਹਾਨੂੰ ਐਲਰਜੀ, ਖਾਰਸ਼ ਅਤੇ ਸਕਿਨ ਦੇ ਕਾਲੇਪਨ ਦੀ ਸਮੱਸਿਆ ਹੋ ਸਕਦੀ ਹੈ।

ਐਲਰਜੀ

ਰੂਮ ਹੀਟਰ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਕਮਰੇ ਵਿੱਚ ਛੱਡਦਾ ਹੈ। ਇਸ ਲਈ ਜੇਕਰ ਤੁਸੀਂ ਦਮੇ ਦੇ ਮਰੀਜ਼ ਹੋ ਤਾਂ ਰੂਮ ਹੀਟਰ ਦੇ ਕੋਲ ਘੱਟ ਬੈਠੋ।

ਕਾਰਬਨ ਮੋਨੋਆਕਸਾਈਡ

ਇਨ੍ਹਾਂ ਦੇਸ਼ਾਂ ਦੇ ਵਰਕਿੰਗ ਟਾਈਮ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ