ਇਸ ਖਾਸ ਵਰਕਆਊਟ ਰੁਟੀਨ ਨਾਲ ਪਰਿਣੀਤੀ ਨੇ ਆਪਣਾ ਭਾਰ ਘਟਾਇਆ ਹੈ
5 Dec 2023
TV9 Punjabi
ਪਰਿਣੀਤੀ ਚੋਪੜਾ ਦਾ ਨਾਂ ਬਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ।
ਪਰਿਣੀਤੀ ਚੋਪੜਾ
ਪਰਿਣੀਤੀ ਦੀ ਫਿਟਨੈੱਸ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣਾ ਜ਼ਿਆਦਾਤਰ ਸਮਾਂ ਜਿਮ 'ਚ ਬਿਤਾ ਰਹੀ ਹੈ। ਜਿਮ 'ਚ ਵਰਕਆਊਟ ਕਰਦੇ ਹੋਏ ਉਨ੍ਹਾਂ ਨੇ ਦਰਸ਼ਕਾਂ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਪਰਿਣੀਤੀ ਦੀ ਫਿਟਨੈੱਸ
ਇੰਸਟਾਗ੍ਰਾਮ 'ਤੇ ਆਪਣੇ ਵੀਡੀਓ ਦੇ ਕੈਪਸ਼ਨ 'ਚ ਪਰਿਣੀਤੀ ਨੇ ਆਪਣੀ ਆਉਣ ਵਾਲੀ ਫਿਲਮ ਦਾ ਜ਼ਿਕਰ ਕੀਤਾ ਹੈ। ਇਸ ਫਿਲਮ ਲਈ ਉਨ੍ਹਾਂ ਨੇ ਆਪਣਾ ਵਜ਼ਨ 15 ਕਿਲੋ ਵਧਾਇਆ ਸੀ।
ਇੰਸਟਾਗ੍ਰਾਮ
ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਹੁਣ ਉਹ ਜਿਮ 'ਚ ਮਿਹਨਤ ਕਰਦੀ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਉਹ ਅਮਰਜੋਤ ਦੇ ਕਿਰਦਾਰ 'ਚ ਨਜ਼ਰ ਆਵੇਗੀ।
ਫਿਲਮ ਦੀ ਸ਼ੂਟਿੰਗ
ਪਰਿਣੀਤੀ ਵਜ਼ਨ ਘਟਾਉਣ ਲਈ ਸਖ਼ਤ ਰੁਟੀਨ ਦੀ ਪਾਲਣਾ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਜਿਮ 'ਚ ਜ਼ਬਰਦਸਤ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।
ਸਖ਼ਤ ਰੁਟੀਨ
ਡਾਇਟ ਦੀ ਗੱਲ ਕਰੀਏ ਤਾਂ ਪਰਿਣੀਤੀ ਸਿਰਫ ਘਰ ਦਾ ਬਣਿਆ ਖਾਣਾ ਹੀ ਖਾ ਰਹੀ ਹੈ ਅਤੇ ਆਪਣੀ ਡਾਇਟ 'ਚ ਸਲਾਦ ਨੂੰ ਵੱਧ ਤੋਂ ਵੱਧ ਸ਼ਾਮਲ ਕਰ ਰਹੀ ਹੈ।
ਡਾਇਟ
ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਤੱਕ ਉਹ ਕੁਝ ਵੀ ਨਹੀਂ ਖਾਂਦੀ -ਪੀਂਦੀ ਹੈ। ਉਨ੍ਹਾਂ ਨੇ ਆਪਣੀ ਖੁਰਾਕ ਤੋਂ ਮਿੱਠੇ ਦੀ ਮਾਤਰਾ ਪੂਰੀ ਤਰ੍ਹਾਂ ਘਟਾ ਦਿੱਤੀ ਹੈ।
ਖੁਰਾਕ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨਸੁਲਿਨ ਦਾ ਵਧਣਾ ਵੀ ਖ਼ਤਰਨਾਕ ਹੈ, ਇਨ੍ਹਾਂ ਤਰੀਕਿਆਂ ਨਾਲ ਘਟਾਓ
Learn more