20-10- 2025
TV9 Punjabi
Author: Yashika.Jethi
ਪ੍ਰੋਟੀਨ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਸਾਰੇ ਵਿਟਾਮਿਨਾਂ ਵਾਂਗ, ਓਮੇਗਾ-3 ਫੈਟੀ ਐਸਿਡ ਵੀ ਸਾਡੇ ਸਰੀਰ ਦੇ ਸਹੀ ਕੰਮ ਕਰਨ ਲਈ ਬਹੁਤ ਜਰੂਰੀ ਹੁੰਦੇ ਹੈ।
ਡਾਕਟਰ ਨੇ ਸਮਝਾਇਆ ਕਿ ਓਮੇਗਾ-3 ਫੈਟੀ ਐਸਿਡ ਦਿਮਾਗ, ਅੱਖਾਂ, ਦਿਲ ਤੇ ਜੋੜਾਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹਨ। ਇਸ ਦੇ ਨਾਲ ਇਹ ਸਕੀਨ ਤੇ ਏਜਿੰਗ ਸਾਇੰਸ ਤੋਂ ਬਚਾਅ ਕਰਦਾ ਹੈ ।
ਸਰੀਰ 'ਚ ਓਮੇਗਾ-3 ਫੈਟੀ ਐਸਿਡ ਦੀ ਕਮੀ ਯਾਦਦਾਸ਼ਤ ਦੀ ਕਮੀ, ਚਿੜਚਿੜਾਪਨ, ਖੁਸ਼ਕੀ, ਮੂਡ ਸਵਿੰਗ ਤੇ ਸਕੀਨ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਇਸ ਤੋਂ ਇਲਾਵਾ, ਇਸ ਦੀ ਕਮੀ ਕਮਜ਼ੋਰ ਨਜ਼ਰ ਤੇ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ, ਸਰੀਰ 'ਚ ਸਹੀ ਮਾਤਰਾ ਬਣਾਈ ਰੱਖਣਾ ਜਰੂਰੀ ਹੈ।
ਇਸ ਦੀਆਂ ਤਿੰਨ ਕਿਸਮਾਂ ਹਨ: ALA, EPA ਤੇ DHA । ਅਲਸੀ ਦੇ ਬੀਜ, ਚੀਆ ਬੀਜ, ਸੋਇਆਬੀਨ, ਕੈਨੋਲਾ ਤੇਲ, ਅਖਰੋਟ ਤੇ ਹਰੀਆਂ ਪੱਤੇਦਾਰ ਸਬਜ਼ੀਆਂ 'ਚ ਓਮੇਗਾ-3 ਫੈਟੀ ਐਸਿਡ ਭਰਪੂਰ ਹੁੰਦਾ ਹੈ ।
ਅੰਡੇ ਤੇ ਕੁਝ ਹੋਰ ਡੇਅਰੀ ਉਤਪਾਦਾਂ 'ਚ ਵੀ ਥੋੜ੍ਹੀ ਮਾਤਰਾ 'ਚ ਪਾਇਆ ਜਾਂਦਾ ਹੈ। ਕਿਸੇ ਮਾਹਿਰ ਨਾਲ ਗੱਲ ਕਰਨ ਨਾਲ ਤੁਹਾਨੂੰ ਇਸ ਬਾਰੇ ਹੋਰ ਜਾਣਨ 'ਚ ਮਦਦ ਮਿਲ ਸਕਦੀ ਹੈ।