ਬੱਚਿਆਂ ਨੂੰ ਸ਼ਹਿਦ ਦੇਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ
7 Jan 2024
TV9Punjabi
ਸ਼ਹਿਦ ਐਂਟੀਆਕਸੀਡੇਂਟਸ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਪੋਟੈਸ਼ੀਅਮ,ਮੈਗਨੀਜ,ਜ਼ਿੰਕ,ਆਈਰਨ ਤੋਂ ਲੈ ਕੇ ਕੈਲਸ਼ੀਅਮ ਤੱਕ ਹੁੰਦਾ ਹੈ ਜੋ ਕਈ ਤਰ੍ਹਾਂ ਤੋਂ ਫਾਇਦੇਮੰਦ ਹੈ।
ਸ਼ਹਿਦ ਦੇ ਨਿਊਟ੍ਰੀਸ਼ਨ
ਸਰਦੀਆਂ ਦੇ ਦਿਨਾਂ ਵਿੱਚ ਸ਼ਹਿਦ ਦਾ ਸੇਵਨ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ,ਕਿਉਂਕਿ ਇਸਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਹ ਨਿਊਟਰੀਸ਼ਨ ਰਿਚ ਵੀ ਹੁੰਦਾ ਹੈ।
ਸਰਦੀਆਂ ਵਿੱਚ ਸ਼ਹਿਦ
ਸਰਦੀਆਂ ਵਿੱਚ ਸ਼ਹਿਦ ਸਰਦੀ,ਖਾਂਸੀ,ਖਰਾਸ਼ ਵਰਗੀ ਸਮੱਸਿਆਵਾਂ ਤੋਂ ਬਚਾਉਣ ਵਿੱਚ ਕਾਰਗਰ ਹੈ। ਇਸ ਲਈ ਬੱਚਿਆਂ ਨੂੰ ਵੀ ਸ਼ਹਿਦ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਰਦੀ-ਜੁਕਾਮ ਵਿੱਚ ਸ਼ਹਿਦ
ਇੱਕ ਸਾਲ ਤੋਂ ਛੋਟੇ ਬੱਚਿਆਂ ਨੂੰ ਸ਼ਹਿਦ ਨਹੀਂ ਦੇਣਾ ਚਾਹੀਦਾ,ਇਸ ਨਾਲ ਬੱਚੇ ਨੂੰ ਇਨਫੈਨਟ ਬਾਟੁਲੀਜ਼ਮ ਨਾਮ ਦੀ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ। ਜੋ ਕਾਫੀ ਗੰਭੀਰ ਹੈ।
ਛੋਟੇ ਬੱਚਿਆਂ ਨੂੰ ਸ਼ਹਿਦ
ਇੱਕ ਸਾਲ ਬਾਅਦ ਬੱਚੇ ਨੂੰ ਸ਼ਹਿਦ ਦਿੱਤਾ ਜਾ ਸਕਦਾ ਹੈ। ਇਸ ਨਾਲ ਸਰਦੀ ਖਾਂਸੀ ਤੋਂ ਰਾਹਤ ਮਿਲਣ ਦੇ ਨਾਲ ਹੀ ਪਾਚਨ ਵੀ ਸਹੀ ਰਹਿੰਦਾ ਹੈ।
ਮਿਲਦੇ ਹਨ ਇਹ ਫਾਇਦੇ
ਬੱਚਿਆਂ ਨੂੰ ਬਹੁਤ ਘੱਟ ਮਾਤਰਾ ਵਿੱਚ ਸ਼ਹਿਦ ਦੇ ਸਕਦੇ ਹੋ। ਇਸ ਤੋਂ ਇਲਾਵਾ ਓਟਸ ਆਦਿ ਵਿੱਚ ਮਿਲਾ ਕੇ ਸ਼ਹਿਦ ਦਿੱਤਾ ਜਾ ਸਕਦਾ ਹੈ।
ਬੱਚਿਆਂ ਨੂੰ ਇੰਝ ਦਿਓ ਸ਼ਹਿਦ
ਸ਼ਹਿਦ pure ਹੋਣਾ ਚਾਹੀਦਾ ਹੈ। ਜੇਕਰ ਬੱਚੇ ਨੂੰ ਸ਼ਹਿਦ ਦੇ ਰਹੇ ਹੋ ਅਤੇ ਉਸ ਨੂੰ ਕੋਈ ਐਲਰਜੀ ਵਰਗੇ ਲੱਛਣ ਦਿਖਣ ਤਾਂ ਤੁਰੰਤ ਸ਼ਹਿਦ ਦੇਣਾ ਬੰਦ ਕਰ ਦਓ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਸਰਦੀਆਂ ਵਿੱਚ ਵਾਲਾਂ ਵਿੱਚ ਤੇਲ ਲਗਾਉਣ ਨਾਲ ਵਧਦਾ ਹੈ ਡੈਂਡਰਫ ?
Learn more