21 Feb 2024
TV9 Punjabi
ਸ਼ੈਂਪੂ ਤੋਂ ਇਲਾਵਾ ਵਾਲਾਂ 'ਤੇ ਜਮ੍ਹੀ Dust ਅਤੇ ਡੈਂਡਰਫ ਨੂੰ ਦੂਰ ਕਰਨ ਲਈ ਹੇਅਰ ਡੀਟੌਕਸ ਕਰਨਾ ਵੀ ਬਹੁਤ ਜ਼ਰੂਰੀ ਹੈ। ਜਿਸ ਲਈ ਤੁਸੀਂ ਇਨ੍ਹਾਂ ਉਪਾਅ ਨੂੰ ਅਪਣਾ ਸਕਦੇ ਹੋ।
ਇਸ ਦੇ ਲਈ 3 ਕੱਪ ਗਰਮ ਪਾਣੀ ਲਓ ਅਤੇ ਇਸ 'ਚ ਅੱਧਾ ਕੱਪ ਬੇਕਿੰਗ ਸੋਡਾ ਮਿਲਾਓ। ਇਸ ਮਿਸ਼ਰਣ ਨੂੰ ਗਿੱਲੇ ਵਾਲਾਂ 'ਤੇ ਲਗਾਓ ਅਤੇ ਕੁਝ ਮਿੰਟਾਂ ਲਈ ਮਾਲਿਸ਼ ਕਰੋ। ਫਿਰ ਆਪਣਾ ਸਿਰ ਧੋਵੋ ਅਤੇ ਕੰਡੀਸ਼ਨਰ ਲਗਾਓ।
ਤੁਸੀਂ ਘਰ ਵਿੱਚ ਐਲੋਵੇਰਾ ਜੈੱਲ ਦਾ ਕੁਦਰਤੀ ਹੇਅਰ ਮਾਸਕ ਵੀ ਬਣਾ ਸਕਦੇ ਹੋ ਅਤੇ ਇਸਨੂੰ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਵਾਲਾਂ ਨੂੰ ਪੋਸ਼ਣ ਮਿਲੇਗਾ ਅਤੇ ਇਹ ਸੁੱਕੇ ਵਾਲਾਂ ਲਈ ਵੀ ਚੰਗਾ ਹੈ।
ਇੱਕ ਕਟੋਰੀ ਵਿੱਚ ਇੱਕ ਚੱਮਚ ਸ਼ਹਿਦ ਲਓ ਅਤੇ ਉਸ ਵਿੱਚ 3 ਚਮਚ ਪਾਣੀ ਮਿਲਾਓ। ਇਸ ਤੋਂ ਬਾਅਦ ਇਸ ਨੂੰ ਗਿੱਲੇ ਵਾਲਾਂ ਅਤੇ Scalp'ਤੇ ਕੁਝ ਮਿੰਟਾਂ ਲਈ ਲਗਾਓ ਅਤੇ ਵਾਲਾਂ ਨੂੰ ਧੋ ਲਓ।
ਭਾਰ ਨੂੰ ਕੰਟਰੋਲ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਦਾ ਧਿਆਨ ਰੱਖੋ। ਭੋਜਨ ਵਿੱਚ ਨਮਕ, ਚੀਨੀ ਅਤੇ ਤੇਲ ਦੀ ਮਾਤਰਾ ਘੱਟ ਕਰੋ
4 ਚਮਚ ਸ਼ਹਿਦ, 1 ਚਮਚ ਬਦਾਮ ਦਾ ਪੇਸਟ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨੂੰ 30 ਮਿੰਟ ਤੱਕ Scalp 'ਤੇ ਰੱਖਣ ਤੋਂ ਬਾਅਦ ਵਾਲਾਂ ਨੂੰ ਧੋ ਲਓ।
ਸ਼ਿਕਾਕਾਈ ਪਾਊਡਰ 'ਚ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ, ਫਿਰ ਇਸ ਨੂੰ ਵਾਲਾਂ 'ਤੇ ਘੱਟੋ-ਘੱਟ ਅੱਧੇ ਘੰਟੇ ਤੱਕ ਲਗਾਓ ਅਤੇ ਫਿਰ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।