30 ਦਿਨ ਰੋਜ਼ਾਨਾ 8 ਗਿਲਾਸ ਪਾਣੀ ਪੀਣ ਨਾਲ ਸਰੀਰ ਵਿੱਚ ਦਿਖੇਗਾ ਇਹ ਬਦਲਾਅ

8 Feb 2024

TV9 Punjabi

ਰੁਝੇਵਿਆਂ ਭਰੀ ਜ਼ਿੰਦਗੀ ਜੀਅ ਰਹੇ ਜ਼ਿਆਦਾਤਰ ਲੋਕ ਆਪਣੀ ਪਿਆਸ ਬੁਝਾਉਣ ਲਈ ਹੀ ਪਾਣੀ ਪੀਂਦੇ ਹਨ। ਘੱਟ ਪਾਣੀ ਪੀਣ ਦੀ ਆਦਤ ਨਾਲ ਕਬਜ਼, ਐਸੀਡਿਟੀ ਜਾਂ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਇਸ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਪਾਣੀ ਹੈ ਜ਼ਰੂਰੀ

ਹੁਣ ਸਵਾਲ ਇਹ ਹੈ ਕਿ ਜੇਕਰ ਇੱਕ ਮਹੀਨੇ ਤੱਕ ਲਗਾਤਾਰ ਰੋਜ਼ਾਨਾ 8 ਗਲਾਸ ਪਾਣੀ ਪੀਤਾ ਜਾਵੇ ਤਾਂ ਸਰੀਰ ਦਾ ਕੀ ਹੁੰਦਾ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

8 ਗਲਾਸ ਪਾਣੀ

ਹੈਲਥਲਾਈਨ ਮੁਤਾਬਕ ਜੇਕਰ ਤੁਸੀਂ ਰੋਜ਼ਾਨਾ ਸਹੀ ਮਾਤਰਾ 'ਚ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਹ ਕਿਡਨੀ ਅਤੇ ਲੀਵਰ ਦੀ ਸਿਹਤ ਨੂੰ ਠੀਕ ਰੱਖਦਾ ਹੈ। ਪਾਣੀ ਦੇ ਕਾਰਨ ਇਹ ਅੰਗ ਜ਼ਹਿਰੀਲੇ ਪਦਾਰਥਾਂ ਨੂੰ ਆਸਾਨੀ ਨਾਲ ਬਾਹਰ ਕੱਢਣ ਦੇ ਯੋਗ ਹੋ ਜਾਂਦੇ ਹਨ।

ਪਾਣੀ ਦਾ ਸੇਵਨ

ਖੋਜ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਇਆ ਜਾਂਦਾ ਹੈ। ਜੇਕਰ ਸਰੀਰ ਹਾਈਡ੍ਰੇਟ ਰਹਿੰਦਾ ਹੈ ਤਾਂ ਇਸ ਦਾ ਅਸਰ ਚਮੜੀ 'ਤੇ ਵੀ ਦਿਖਾਈ ਦਿੰਦਾ ਹੈ।

ਬੀਮਾਰੀਆਂ ਤੋਂ ਬਚਾਅ

ਸਹੀ ਮਾਤਰਾ ਵਿਚ ਪਾਣੀ ਪੀਣ ਨਾਲ ਦਿਨ ਭਰ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ ਅਤੇ ਤਾਜ਼ਗੀ ਵੀ ਮਹਿਸੂਸ ਹੁੰਦੀ ਹੈ। ਇਸ ਲਈ ਰੋਜ਼ਾਨਾ ਘੱਟੋ-ਘੱਟ 2 ਲੀਟਰ ਜਾਂ 8 ਗਲਾਸ ਪਾਣੀ ਪੀਓ।

ਐਨਰਜੀ

ਕਬਜ਼ ਦੀ ਸਮੱਸਿਆ ਨੂੰ ਪਾਣੀ ਤੋਂ ਦੂਰ ਕਰ ਸਕਦੇ ਹੋ। ਜੋ ਲੋਕ ਘੱਟ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ ਅਤੇ ਜੇਕਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਵਾਸੀਰ ਦਾ ਕਾਰਨ ਬਣ ਸਕਦਾ ਹੈ। ਇਸ ਲਈ ਪਾਣੀ ਦੀ ਸਹੀ ਮਾਤਰਾ ਪੀਓ।

ਕਬਜ਼ ਦੀ ਸਮੱਸਿਆ 

ਰੋਜ਼ਾਨਾ ਲਗਭਗ 8 ਗਲਾਸ ਪਾਣੀ ਪੀਣ ਨਾਲ ਤੁਸੀਂ ਗੁਰਦੇ ਜਾਂ ਪਿੱਤੇ ਦੀ ਪੱਥਰੀ ਤੋਂ ਬਚ ਸਕਦੇ ਹੋ। ਪਾਣੀ ਤੋਂ ਇਲਾਵਾ ਤੁਸੀਂ ਨਾਰੀਅਲ ਪਾਣੀ ਜਾਂ ਹੋਰ ਤਰਲ ਚੀਜ਼ਾਂ ਦਾ ਸੇਵਨ ਕਰਕੇ ਵੀ ਆਪਣੇ ਸਰੀਰ ਨੂੰ ਹਾਈਡਰੇਟ ਰੱਖ ਸਕਦੇ ਹੋ।

ਪੱਥਰੀ ਦੀ ਸਮੱਸਿਆ 

SIP ਤੋਂ ਜ਼ਿਆਦਾ ਗੋਲਡ ਬ੍ਰਾਂਡ 'ਤੇ ਮਿਲਿਆ ਰਿਟਰਨ, ਇੰਝ ਹੋਇਆ ਫਾਇਦਾ