26 Feb 2024
TV9Punjabi
ਬਲੱਡ ਪ੍ਰੈਸ਼ਰ ਕਈ ਕਾਰਨਾਂ ਕਰਕੇ ਵਧਦਾ ਹੈ, ਜਿਸ ਦੇ ਆਮ ਕਾਰਨ ਹਨ ਖੂਨ ਦਾ ਗਾੜ੍ਹਾ ਹੋਣਾ ਅਤੇ ਨਾੜੀਆਂ ਦਾ ਬਲਾਕ ਹੋਣਾ ਜਿਸ ਕਾਰਨ ਖੂਨ ਦੇ ਵਹਾਅ ਦੀ ਰਫਤਾਰ ਹੌਲੀ ਹੋ ਜਾਂਦੀ ਹੈ।
ਦਿੱਲੀ ਵਿੱਚ ਡਾਕਟਰ ਭਾਰਤ ਭੂਸ਼ਣ ਦੱਸਦੇ ਹਨ ਕਿ ਖੂਨ ਦਾ ਪ੍ਰਵਾਹ ਹੌਲੀ ਹੋਣ ਕਾਰਨ ਦਿਲ ਨੂੰ ਖੂਨ ਪੰਪ ਕਰਨ ਲਈ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।
ਪਪੀਤਾ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਹ ਦਿਲ ਦੀ ਸਿਹਤ ਨੂੰ ਵੀ ਠੀਕ ਰੱਖਦਾ ਹੈ।
ਖ਼ਾਲੀ ਪੇਟ ਪਪੀਤਾ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ |ਇਸ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੋਣ ਕਾਰਨ ਇਹ ਕਬਜ਼ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਇਸ ਵਿਚ ਬਹੁਤ ਸਾਰਾ ਪਾਣੀ ਵੀ ਹੁੰਦਾ ਹੈ |
ਪਪੀਤਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਵਿਟਾਮਿਨ ਸੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਦੇ ਰੋਜ਼ਾਨਾ ਸੇਵਨ ਨਾਲ ਸਕਿਨ ਸਾਫ਼ ਅਤੇ ਚਮਕਦਾਰ ਰਹਿੰਦੀ ਹੈ।
ਪਪੀਤਾ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਇਸ ਨੂੰ ਖਾਣ ਤੋਂ ਬਾਅਦ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਭਾਰ ਤੇਜ਼ੀ ਨਾਲ ਘੱਟਦਾ ਹੈ।
ਪਪੀਤਾ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ, ਇਸ ਵਿਚ ਕਾਫੀ ਮਾਤਰਾ ਵਿਚ ਕੈਰੋਟੀਨੋਇਡ ਹੁੰਦਾ ਹੈ, ਜੋ ਸਰੀਰ ਵਿਚ ਵਿਟਾਮਿਨ ਏ ਪੈਦਾ ਕਰਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ।