26 Feb 2024
TV9Punjabi
ਹਾਰਮੋਨਲ ਬਦਲਾਅ, ਗੰਦਗੀ, ਸਹੀ ਖੁਰਾਕ ਨਾ ਲੈਣਾ ਵਰਗੇ ਕਈ ਕਾਰਨ ਹਨ, ਜਿਸ ਕਾਰਨ ਪਿੰਪਲਸ ਦੀ ਸਮੱਸਿਆ ਹੋਣ ਲੱਗਦੀ ਹੈ।
ਬਹੁਤ ਸਾਰੇ ਲੋਕ ਜ਼ਿਆਦਾ ਪਿੰਪਲਸ ਤੋਂ ਪਰੇਸ਼ਾਨ ਹਨ। ਇਸ ਦੇ ਪਿੱਛੇ ਖਾਣ-ਪੀਣ ਦੀਆਂ ਗਲਤ ਆਦਤਾਂ ਹੋ ਸਕਦੀਆਂ ਹਨ।
ਡੀਪ ਫ੍ਰਾਈ ਹੋਏ ਖਾਣੇ ਵਿੱਚ ਬਹੁਤ ਸਾਰਾ ਤੇਲ ਹੁੰਦਾ ਹੈ, ਜਿਸ ਨਾਲ ਪਿੰਪਲਸ ਹੁੰਦੇ ਹਨ, ਇਸ ਲਈ ਇਸਦਾ ਸੇਵਨ ਕਰਨ ਤੋਂ ਬਚੋ।
ਚੀਨੀ ਦਾ ਜ਼ਿਆਦਾ ਸੇਵਨ ਨਾ ਸਿਰਫ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੈ ਸਗੋਂ ਸਕਿਨ ਦੀਆਂ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ, ਇਸ ਲਈ ਆਪਣੀ ਖੁਰਾਕ ਵਿਚ ਖੰਡ ਨੂੰ ਘਟਾਓ।
ਵਾਈਟ ਬਰੈੱਡ, ਪਾਸਤਾ, ਆਟੇ ਤੋਂ ਬਣੀਆਂ ਚੀਜ਼ਾਂ ਵਰਗੇ ਰਿਫਾਇੰਡ ਕਾਰਬੋਹਾਈਡਰੇਟ ਦੇ ਜ਼ਿਆਦਾ ਸੇਵਨ ਨਾਲ ਵੀ ਪਿੰਪਲਸ ਹੋ ਸਕਦੇ ਹਨ, ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚੋ।
ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ, ਪਰ ਇਸ ਵਿਚ ਬਹੁਤ ਜ਼ਿਆਦਾ ਫੈਟ ਹੁੰਦੀ ਹੈ ਅਤੇ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪਿੰਪਲਸ ਹੋ ਸਕਦੇ ਹਨ।
ਚਾਕਲੇਟ ਖਾਣਾ ਦਿਲ ਲਈ ਫਾਇਦੇਮੰਦ ਹੁੰਦਾ ਹੈ ਪਰ ਮਿੱਠੀ ਚਾਕਲੇਟ ਦੀ ਬਜਾਏ ਡਾਰਕ ਚਾਕਲੇਟ ਖਾਓ, ਨਹੀਂ ਤਾਂ ਪਿੰਪਲਸ ਦੀ ਸਮੱਸਿਆ ਵਧ ਸਕਦੀ ਹੈ।