02-11- 2025
TV9 Punjabi
Author:Yashika.Jethi
ਟੀਵੀ ਅਦਾਕਾਰਾ ਅਸ਼ਨੂਰ ਕੌਰ ਨੇ ਚਾਈਲਡ ਆਰਟਿਸਟ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਇਸ ਵੇਲੇ ਉਹ ਬਿੱਗ ਬੌਸ 19 ਦੀ ਕਾਂਟੈਸਟੈਂਟ ਹੈ।ਫੈਸ਼ਨ ਦੀ ਗੱਲ ਕਰੀਏ ਤਾਂ ਉਹ ਹਰ ਆਉਟ ਫ਼ਿਟ ਨੂੰ ਬਹੁਤ ਹੀ ਗ੍ਰੇਸਫੁੱਲੀ ਕੈਰੀ ਕਰਦੀ ਹੈ। ਆਓ ਵੇਖੀਏ ਉਨ੍ਹਾਂ ਦੇ ਖੂਬਸੂਰਤ ਲੁੱਕਸ।
ਅਸ਼ਨੂਰ ਕੌਰ ਨੇ ਰੈੱਡ ਕਲਰ ਦੀ ਮਿਡ-ਲੈਂਥ ਡ੍ਰੈੱਸ ਪਾਈ ਹੋਈ ਹੈ। ਜਿਸ ਨਾਲ ਉਨ੍ਹਾਂ ਆਈਵਰੀ ਰੰਗ ਦਾ ਬੈਗ ਕੈਰੀ ਕੀਤਾ ਹੈ। ਮਿਨਿਮਲ ਜੁਐਲਰੀ, ਔਪਨ ਹੇਅਰ ਸਟਾਈਲ ਅਤੇ ਸਾਦੇ ਫੁਟਵੇਅਰ ਵਿੱਚ ਉਨ੍ਹਾਂ ਦਾ ਇਹ ਲੁੱਕ ਬਿਲਕੁਲ ਪਰਫੈਕਟ ਵੇਕੇਸ਼ਨ ਵਾਈਬ ਦੇ ਰਿਹਾ ਹੈ।
ਅਸ਼ਨੂਰ ਕੌਰ ਕੋ-ਆਰਡ ਸੈੱਟ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਟਿਊਬ ਟੌਪ ਨਾਲ ਮੇਚਿੰਗ ਟ੍ਰਾਊਜ਼ਰ ਕੈਰੀ ਕੀਤਾ ਹੋਇਆ ਹੈ । ਅਤੇ ਹੈਟ ਸਲਗਲਾਸਿਜ਼ ਤੇ ਫੰਕੀ ਜੁਐਲਰੀ ਨਾਲ ਆਪਣੇ ਇਸ ਬੀਚ ਲੁਕ ਨੂੰ ਕੰਪਲੀਟ ਕੀਤਾ ਹੈ।
ਅਸ਼ਨੂਰ ਕੌਰ ਨੇ ਰੈੱਡ ਕਲਰ ਦਾ ਫਲੇਅਰਡ ਗਾਊਨ ਪਾਇਆ ਹੋਇਆ ਹੈ, ਜਿਸ ‘ਤੇ ਮੇਚਿੰਗ ਫੈਬਰਿਕ ਨਾਲ ਫਲਾਵਰ ਡੀਟੇਲਿੰਗ ਕੀਤੀ ਗਈ ਹੈ। ਅਦਾਕਾਰਾ ਨੇ ਸੌਫਟ ਵੇਵਜ਼ ਵਾਲਾ ਬਾਊਂਸੀ ਹੇਅਰਸਟਾਈਲ ਤੇ ਬੱਲਸ਼ ਮੇਕਅਪ ਕੀਤਾ ਹੈ। ਉਨ੍ਹਾਂ ਦਾ ਇਹ ਬਾਰਬੀ ਡੌਲ ਵਾਲਾ ਲੁੱਕ ਕਿਸੇ ਵੀ ਵੈਡਿੰਗ ਫੰਕਸ਼ਨ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਰੀਕ੍ਰੀਏਟ ਕੀਤਾ ਜਾ ਸਕਦਾ ਹੈ।
ਅਸ਼ਨੂਰ ਕੌਰ ਦਾ ਇਹ ਲੁੱਕ ਦਿਨ ਤੇ ਰਾਤ ਦੋਹਾਂ ਤਰ੍ਹਾਂ ਦੀ ਪਾਰਟੀਆਂ ਲਈ ਆਸਾਨੀ ਨਾਲ ਰੀਕ੍ਰੀਏਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਫ਼-ਵਾਈਟ ਰੰਗ ਦੀ ਟਿਊਬ ਡ੍ਰੈੱਸ ਕੈਰੀ ਕੀਤੀ ਹੋਈ ਹੈ। ਨਿਊਟ੍ਰਲ ਮੇਕਅਪ ਅਤੇ ਮੇਚਿੰਗ ਹਾਈ ਹੀਲਜ਼ ਨਾਲ ਉਨ੍ਹਾਂ ਦਾ ਇਹ ਲੁੱਕ ਬਿਲਕੁਲ ਪਰਫੈਕਟ ਹੈ ।
ਅਸ਼ਨੂਰ ਕੌਰ ਦਾ ਇਹ ਲੁੱਕ ਬਿੱਗ ਬੌਸ ਵਿੱਚ ਵੀ ਨਜ਼ਰ ਆਇਆ ਸੀ, ਜਿਸ ਵਿੱਚ ਉਹ ਬਹੁਤ ਹੀ ਗੌਰਜਸ ਲੱਗ ਰਹੀ ਸੀ।ਅਦਾਕਾਰਾ ਨੇ ਸ਼ਾਈਨੀ ਫੈਬਰਿਕ ਦੀ ਵਨ-ਸ਼ੋਲਡਰ ਬੌਡੀ-ਹੱਗਿੰਗ ਡ੍ਰੈੱਸ ਪਹਿਨੀ ਹੋਈ ਹੈ, ਜਿਸਦੇ ਸ਼ੋਲਡਰ ‘ਤੇ ਬ੍ਰੌਡ ਡਿਜ਼ਾਈਨ ਉਸਦੇ ਲੁੱਕ ਨੂੰ ਹੋਰ ਵੀ ਹਾਈਲਾਈਟ ਕਰ ਰਹੀ ਹੈ।
ਅਸ਼ਨੂਰ ਕੌਰ ਸਟਰੀਟ ਸਟਾਈਲ ਲੁੱਕ ਵਿੱਚ ਨਜ਼ਰ ਆ ਰਹੀ ਹੈ।ਉਨ੍ਹਾਂ ਨੇ ਡੈਨਿਮ ਦੀ ਹਾਈ ਸਲਿਟ ਸਕਰਟ ਨਾਲ ਕੋਰਸੈਟ ਟਚ ਵਾਲਾ ਸਟਰੈਪੀ ਟੌਪ ਕੈਰੀ ਕੀਤੀ ਹੈ। ਕਰਲੀ ਵਾਲਾਂ ਅਤੇ ਹੈਟ ਦਾ ਕੰਬੀਨੇਸ਼ਨ ਉਸਦੇ ਲੁੱਕ ਨੂੰ ਇੱਕ ਖੂਬਸੂਰਤ ਕਾਉ ਗਰਲ ਟਚ ਦਿੰਦਾ ਹੈ।