16 Jan 2024
TV9Punjabi
ਸਰਦੀਆਂ 'ਚ ਠੰਡੀਆਂ ਹਵਾਵਾਂ ਕਾਰਨ ਸਕਿਨ ਖੁਸ਼ਕ ਹੋ ਜਾਂਦੀ ਹੈ, ਜਿਸ ਨਾਲ ਸਕਿਨ ਨੂੰ ਨੁਕਸਾਨ ਹੁੰਦਾ ਹੈ। ਪਰ ਇਸ ਦੇ ਨਾਲ ਹੀ ਨਹਾਉਂਦੇ ਸਮੇਂ ਕੀਤੀਆਂ ਇਹ ਗਲਤੀਆਂ ਸਕਿਨ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ।
ਬਹੁਤ ਸਾਰੇ ਲੋਕ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਪਰ ਇਹ ਸਾਡੀ ਸਕਿਨ ਤੋਂ ਨੈਚੂਰਲ ਆਇਲ ਨੂੰ ਖ਼ਤਮ ਕਰ ਸਕਦਾ ਹੈ, ਜਿਸ ਨਾਲ ਖੁਸ਼ਕ ਸਕਿਨ, ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੁਝ ਸਾਬਣਾਂ ਅਤੇ ਬਾਡੀ ਵਾਸ਼ 'ਚ ਹਾਨੀਕਾਰਕ ਤੱਤ ਹੁੰਦੇ ਹਨ। ਅਜਿਹੇ 'ਚ ਰੋਜ਼ਾਨਾ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ।
ਬਹੁਤ ਜ਼ਿਆਦਾ ਐਕਸਫੋਲੀਏਟ ਕਰਨਾ ਨਾਲ ਵੀ ਸਕਿਨ Dry, ਰੈਡਨੈਸ ਅਤੇ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਨਹਾਉਣ ਤੋਂ ਬਾਅਦ ਮਾਈਸਚਰਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ, ਸਕਿਨ ਖੁਸ਼ਕ ਹੋ ਸਕਦੀ ਹੈ ਅਤੇ ਖਰਾਬ ਹੋ ਸਕਦੀ ਹੈ।
ਤੌਲੀਏ ਨਾਲ ਸਕਿਨ ਨੂੰ ਜ਼ੋਰ ਨਾਲ ਪੂੰਝਣ ਨਾਲ ਜਲਣ ਹੋ ਸਕਦੀ ਹੈ ਅਤੇ ਸਕਿਨ ਚ ਰੈਡਨੈਸ ਅਤੇ ਸੋਜ ਹੋ ਸਕਦੀ ਹੈ। ਖਾਸ ਕਰਕੇ sensitive ਸਕਿਨ ਵਾਲੇ।