ਐਲੋਵੇਰਾ ਜੈੱਲ Direct ਸਕਿਨ 'ਤੇ ਕਿਸ ਨੂੰ ਨਹੀਂ ਲਗਾਉਣਾ ਚਾਹੀਦਾ?

30 Dec 2023

TV9Punjabi

ਐਲੋਵੇਰਾ ਜੈੱਲ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਇਹ ਸਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਕੁਝ ਲੋਕਾਂ ਨੂੰ ਇਸ ਕਾਰਨ ਐਲਰਜੀ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਐਲੋਵੇਰਾ ਜੈੱਲ ਨਹੀਂ ਲਗਾਉਣੀ ਚਾਹੀਦੀ।

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਵਿੱਚ ਵਿਟਾਮਿਨ ਈ, ਏ, ਸੀ, ਬੀ1, ਬੀ2, ਬੀ3, ਬੀ6, ਬੀ12 ਅਤੇ ਫੋਲਿਕ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ। ਸਕਿਨ ਦੇ ਨਾਲ-ਨਾਲ ਇਹ ਸਾਡੇ ਸਰੀਰ ਲਈ ਵੀ ਫਾਇਦੇਮੰਦ ਹੁੰਦਾ ਹੈ।

ਵਿਟਾਮਿਨ ਈ,

ਕੁਝ ਲੋਕਾਂ ਦੀ ਸਕਿਨ ਬਹੁਤ Sensitive ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕੋਈ ਵੀ ਚੀਜ਼ ਲਗਾਉਣ ਨਾਲ ਹੀ ਐਲਰਜੀ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਐਲੋਵੇਰਾ ਜੈੱਲ ਲਗਾਉਣ ਤੋਂ ਬਚਣਾ ਚਾਹੀਦਾ ਹੈ।

Sensitive Skin

ਐਲੋਵੇਰਾ ਜੈੱਲ ਨੂੰ ਸਿੱਧੇ ਚਿਹਰੇ 'ਤੇ ਲਗਾਉਣ ਨਾਲ ਕੁਝ ਲੋਕਾਂ ਵਿੱਚ ਖਾਰਸ਼ ਅਤੇ ਕਿਲ੍ਹ ਹੋ ਸਕਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਚਿਹਰੇ 'ਤੇ ਪਹਿਲਾਂ ਹੀ ਮੁਹਾਸੇ ਹਨ, ਉਨ੍ਹਾਂ ਨੂੰ ਵੀ ਐਲੋਵੇਰਾ ਜੈੱਲ ਨੂੰ ਸਿੱਧਾ ਨਹੀਂ ਲਗਾਉਣਾ ਚਾਹੀਦਾ।

ਕਿਲ੍ਹ ਅਤੇ ਖਾਰਸ਼

Pregnancy ਦੌਰਾਨ ਸਕਿਨ ਬਹੁਤ Sensitive ਹੋ ਜਾਂਦੀ ਹੈ, ਅਜਿਹੀ ਸਥਿਤੀ ਵਿੱਚ ਤੁਹਾਨੂੰ ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਸਮੇਂ ਦੌਰਾਨ, ਐਲੋਵੇਰਾ ਜੈੱਲ ਦੀ ਵਰਤੋਂ ਕਰਨ ਨਾਲ ਖੁਜਲੀ ਹੋ ਸਕਦੀ ਹੈ।

Pregnancy

ਜੇਕਰ ਤੁਸੀਂ ਹਾਲ ਹੀ ਵਿੱਚ ਕਿਸੇ ਵੀ ਕਿਸਮ ਦੀ ਕਾਸਮੈਟਿਕ ਸਰਜਰੀ ਕਰਵਾਈ ਹੈ, ਤਾਂ ਤੁਹਾਨੂੰ ਐਲੋਵੇਰਾ ਜੈੱਲ ਲਗਾਉਣ ਤੋਂ ਪਹਿਲਾਂ ਆਪਣੇ ਸਕਿਨ ਦੇ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ।

ਕਾਸਮੈਟਿਕ ਸਰਜਰੀ 

ਝਾਕੀ ਵਿਵਾਦ: AAP ਨੇ ਦਿੱਤਾ ਜਾਖੜ ਨੂੰ ਜਵਾਬ