ਸਰਦੀਆਂ 'ਚ ਜ਼ਿਆਦਾ ਸ਼ਰਾਬ ਪੀਣ ਨਾਲ ਵੱਧ ਜਾਂਦਾ ਹੈ ਯੂਰਿਕ ਐਸਿਡ 

16 Jan 2024

TV9Punjabi

ਅਲਕੋਹਲ ਯੂਰਿਕ ਐਸਿਡ ਲਈ ਓਨੀ ਹੀ ਜਿੰਮੇਵਾਰ ਹੈ ਜਿੰਨਾ ਪਿਊਰੀਨ ਵਾਲਾ ਭੋਜਨ। ਸ਼ਰਾਬ ਯੂਰਿਕ ਐਸਿਡ ਨੂੰ ਤੇਜ਼ੀ ਨਾਲ ਵਧਾਉਂਦੀ ਹੈ।

ਸ਼ਰਾਬ

ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਵਧਦਾ ਹੈ, ਇਸ ਨੂੰ ਪੀਣ ਨਾਲ ਦਿਲ ਦੀ ਧੜਕਣ ਤੇਜ਼ੀ ਨਾਲ ਵਧਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।

ਬਲੱਡ ਪ੍ਰੈਸ਼ਰ 

ਫੈਟੀ ਲਿਵਰ ਲਈ ਅਲਕੋਹਲ ਜ਼ਿੰਮੇਵਾਰ ਹੈ, ਅੱਜ ਦੇ ਸਮੇਂ 'ਚ ਫੈਟੀ ਲਿਵਰ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ, ਜਿਸ ਲਈ ਸ਼ਰਾਬ ਵੀ ਜ਼ਿੰਮੇਵਾਰ ਹੈ।

ਫੈਟੀ ਲਿਵਰ

ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਲੰਬੇ ਸਮੇਂ ਤੱਕ ਸ਼ਰਾਬ ਦਾ ਜ਼ਿਆਦਾ ਸੇਵਨ ਦਿਲ ਦੇ ਰੋਗਾਂ ਨੂੰ ਵੀ ਵਧਾਉਂਦਾ ਹੈ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਿਲ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਦਿਲ ਦੇ ਰੋਗ

ਖੋਜ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਲਗਾਤਾਰ ਸ਼ਰਾਬ ਪੀਣ ਨਾਲ ਵਿਅਕਤੀ 'ਚ ਡਿਪਰੈਸ਼ਨ ਅਤੇ ਚਿੰਤਾ ਦਾ ਖ਼ਤਰਾ ਵੱਧ ਜਾਂਦਾ ਹੈ।

ਡਿਪਰੈਸ਼ਨ 

ਸ਼ਰਾਬ ਪੀਣ ਨਾਲ ਤੁਹਾਡੇ ਲੀਵਰ 'ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ, ਜਿਸ ਨਾਲ ਪਾਚਨ ਕਿਰਿਆ ਕਾਫੀ ਸਲੋ ਹੋ ਜਾਂਦੀ ਹੈ, ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵਧ ਜਾਂਦੀਆਂ ਹਨ।

ਪਾਚਨ ਸੰਬੰਧੀ ਸਮੱਸਿਆਵਾਂ

ਸ਼ਰਾਬ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਵਧ ਜਾਂਦੀਆਂ ਹਨ।ਸ਼ਰਾਬ ਕੈਂਸਰ ਦਾ ਖ਼ਤਰਾ ਵੀ ਵਧਾਉਂਦੀ ਹੈ।

ਹੋ ਸਕਦੀਆਂ ਹਨ ਬਿਮਾਰੀਆਂ

FD 'ਤੇ ਵੀ ਮਿਲਦੀ ਹੈ ਟੈਕਸ ਛੋਟ, ਇੰਝ ਚੁੱਕੋ ਫਾਇਦਾ