19-June-2024
TV9 Punjabi
Author: Isha
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਈਦ ਮੁਬਾਰਕ ਵੀਡੀਓ ਵਾਇਰਲ ਹੋਣ 'ਤੇ ਗੁਜਰਾਤ ਪੁਲਿਸ ਨੇ ਸਪੱਸ਼ਟੀਕਰਨ ਦਿੱਤਾ ਹੈ। ਨੇ ਦੱਸਿਆ ਕਿ ਇਹ ਵੀਡੀਓ ਸਾਬਰਮਤੀ ਜੇਲ੍ਹ ਦਾ ਨਹੀਂ ਹੈ।
ਡੀਐਸਪੀ ਨੇ ਦੱਸਿਆ ਕਿ ਇਹ ਵੀਡੀਓ ਏਆਈ ਵੀ ਜਨਰੇਟ ਹੋ ਸਕਦੀ ਹੈ। ਸਾਲ ਵਿੱਚ ਤਿੰਨ ਈਦਾਂ ਹੁੰਦੀਆਂ ਹਨ। ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਿਸ ਈਦ ਦੀ ਵੀਡੀਓ ਹੈ।
ਵਾਇਰਲ ਵੀਡੀਓ 'ਚ ਲਾਰੈਂਸ ਬਿਸ਼ਨੋਈ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
WhatsApp Video 2024-06-18 at 11.50.36 AM
WhatsApp Video 2024-06-18 at 11.50.36 AM
ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਕਿ ਜਦੋਂ ਲਾਰੈਂਸ ਜੇਲ ਦੀ ਸਪੈਸ਼ਲ ਬੈਰਕ 'ਚ ਬੰਦ ਸੀ ਤਾਂ ਉਸ ਨੂੰ ਮੋਬਾਇਲ ਫੋਨ ਕਿਸ ਨੇ ਦਿੱਤਾ। ਪਹਿਲਾਂ ਤਾਂ ਪੁਲਿਸ ਨੇ ਇਸ 'ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ।
ਪਰ ਬਾਅਦ ਵਿੱਚ ਡੀਐਸਪੀ ਨੇ ਖੁਦ ਕਿਹਾ ਕਿ ਇਹ ਵੀਡੀਓ ਸਾਬਰਮਤੀ ਜੇਲ੍ਹ ਦੀ ਨਹੀਂ ਹੈ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵੀਡੀਓ ਦਾ ਸੱਚ ਕੀ ਹੈ?
ਵਾਇਰਲ ਵੀਡੀਓ ਕਾਲ 'ਚ ਲਾਰੈਂਸ ਭੱਟੀ ਨੂੰ ਈਦ ਦੀ ਵਧਾਈ ਦੇ ਰਿਹਾ ਹੈ। ਇਸ 'ਤੇ ਭੱਟੀ ਨੇ ਜਵਾਬ ਦਿੱਤਾ- ਪਾਕਿਸਤਾਨ 'ਚ ਅੱਜ ਈਦ ਨਹੀਂ ਹੈ। ਇਹ ਕੱਲ੍ਹ ਹੋਵੇਗਾ। ਪਰ ਦੂਜੇ ਦੇਸ਼ਾਂ ਵਿੱਚ ਉਹ ਅੱਜ ਈਦ ਮਨਾ ਰਹੇ ਹਨ।