24-02- 2024
TV9 Punjabi
Author: Isha Sharma
ਦੇਸ਼ ਦੇ ਭਗੌੜਿਆਂ ਵਿੱਚੋਂ ਇੱਕ ਕਾਰੋਬਾਰੀ ਲਲਿਤ ਮੋਦੀ ਨੂੰ ਵਨੂਆਤੂ ਦੀ ਨਾਗਰਿਕਤਾ ਮਿਲ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਭਗੌੜੇ ਕਾਰੋਬਾਰੀ ਲਲਿਤ ਮੋਦੀ ਨੇ ਕਰੋੜਾਂ ਰੁਪਏ ਖਰਚ ਕਰਕੇ ਵਨੂਆਤੂਦਾ ਪਾਸਪੋਰਟ ਪ੍ਰਾਪਤ ਕੀਤਾ ਹੈ।
ਦਰਅਸਲ ਵਨੂਆਤੂ ਦੇਸ਼ ਦੀ ਮੁਦਰਾ ਦਾ ਨਾਮ ਵਾਨੂਆਤੂ ਵਾਤੂ ਹੈ। ਵਨੂਆਤੂ ਵਿੱਚ ਇੱਕ ਭਾਰਤੀ ਰੁਪਿਆ 1.423 ਵਾਤੂ ਦੇ ਬਰਾਬਰ ਹੈ।
ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਵਨੂਆਤੂ ਜਾਂਦੇ ਹੋ, ਤਾਂ 100 ਭਾਰਤੀ ਰੁਪਏ ਉੱਥੇ 142 ਵਾਤੂ ਬਣ ਜਾਂਦੇ ਹਨ।
ਵਨੂਆਤੂ ਦੇਸ਼ ਦੁਨੀਆ ਦੇ ਨਕਸ਼ੇ 'ਤੇ ਬਹੁਤ ਛੋਟਾ ਹੈ। ਇਸਦੀ ਆਬਾਦੀ ਵੀ ਘੱਟ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਦਾ ਵਪਾਰ ਵੀ ਬਹੁਤ ਘੱਟ ਹੈ।
ਜੇਕਰ ਅਸੀਂ ਵਨੂਆਤੂ ਦੇ ਆਯਾਤ ਬਾਰੇ ਗੱਲ ਕਰੀਏ, ਤਾਂ ਇਹ ਭਾਰਤ ਤੋਂ ਦਵਾਈਆਂ, ਕਾਰਾਂ ਅਤੇ ਟੀਕੇ ਵਰਗੇ ਸਮਾਨ ਦਾ ਆਯਾਤ ਕਰਦਾ ਹੈ।