21 June 2024
TV9 Punjabi
Author: Ramandeep Singh
ਪਾਣੀ ਹਰ ਜੀਵ ਲਈ ਬਹੁਤ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਮਨੁੱਖੀ ਸਰੀਰ ਦਾ 70 ਫੀਸਦੀ ਹਿੱਸਾ ਪਾਣੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਹੈ ਜੋ ਪਾਣੀ ਨੂੰ ਤਰਸ ਰਿਹਾ ਹੈ। ਇੱਥੇ ਇੱਕ ਲੀਟਰ ਪਾਣੀ ਦੀ ਕੀਮਤ 10,000 ਰੁਪਏ ਤੋਂ ਵੱਧ ਹੈ।
ਕੁਵੈਤ ਦੇ ਲੋਕ ਇਨ੍ਹੀਂ ਦਿਨੀਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਇਹ ਸੁੰਨੀ ਮੁਸਲਮਾਨ ਦੇਸ਼ ਹੈ। ਕੁਵੈਤ ਤੇਲ ਭੰਡਾਰਾਂ ਦੇ ਮਾਮਲੇ ਵਿੱਚ ਦੁਨੀਆ ਦਾ ਪੰਜਵਾਂ ਸਭ ਤੋਂ ਅਮੀਰ ਦੇਸ਼ ਹੈ।
ਕੁਵੈਤ ਦੀ ਗਿਣਤੀ ਦੁਨੀਆ ਦੇ ਅਮੀਰ ਦੇਸ਼ਾਂ 'ਚ ਹੁੰਦੀ ਹੈ ਪਰ ਇਸ ਦੇ ਬਾਵਜੂਦ ਦੇਸ਼ ਦੇ ਲੋਕ ਇਸ ਸਮੇਂ ਪਾਣੀ ਨੂੰ ਤਰਸ ਰਹੇ ਹਨ।
ਦੇਸ਼ 'ਚ ਕੁਝ ਥਾਵਾਂ 'ਤੇ ਹਾਲਾਤ ਇੰਨੇ ਖਰਾਬ ਹਨ ਕਿ ਲੋਕਾਂ ਕੋਲ ਪਾਣੀ ਲਈ ਟੈਂਕਰਾਂ 'ਤੇ ਨਿਰਭਰ ਹੋਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।
ਅਜਿਹੇ 'ਚ ਪਾਣੀ ਦੇ ਟੈਂਕਰਾਂ 'ਤੇ ਨਿਰਭਰ ਹੋਣ ਕਾਰਨ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਦੇਸ਼ ਵਿੱਚ ਪਾਣੀ ਦੀ ਕੀਮਤ 40 ਦਿਨਾਰ ਯਾਨੀ ਭਾਰਤੀ ਰੁਪਏ 10,878 ਹੈ।