ਤਾਰਿਆਂ ਦਾ ਇੱਕ ਸਮੂਹ ਜੋ ਕ੍ਰਿਸਮਿਸ ਟ੍ਰੀ ਵਰਗਾ ਦਿਖਾਈ ਦਿੰਦਾ ਹੈ

25 Dec 2023

TV9Punjabi

ਨਾਸਾ ਨੇ ਪੁਲਾੜ ਵਿੱਚ ਤਾਰਿਆਂ ਦੇ ਇੱਕ ਸਮੂਹ ਦੀ ਇੱਕ ਫੋਟੋ ਸਾਂਝੀ ਕੀਤੀ ਹੈ ਜੋ ਕ੍ਰਿਸਮਸ ਟ੍ਰੀ ਵਾਂਗ ਦਿਖਾਈ ਦਿੰਦੇ ਹਨ।

ਕ੍ਰਿਸਮਸ ਟ੍ਰੀ

ਤਾਰਿਆਂ ਦੇ ਇਸ ਸਮੂਹ ਦਾ ਨਾਂਅ NGC 2264 ਰੱਖਿਆ ਗਿਆ ਹੈ। ਇਸ ਨੂੰ ਕ੍ਰਿਸਮਸ ਟ੍ਰੀ ਕਲਸਟਰ ਵੀ ਕਿਹਾ ਜਾਂਦਾ ਹੈ।

NGC 2264 

ਇਸ ਸਮੂਹ ਵਿੱਚ 1 ਤੋਂ 5 ਮਿਲੀਅਨ ਸਾਲ ਪੁਰਾਣੇ ਤਾਰੇ ਹਨ। ਇਨ੍ਹਾਂ ਵਿੱਚੋਂ ਕੁਝ ਤਾਰੇ ਸੂਰਜ ਨਾਲੋਂ 7 ਗੁਣਾ ਭਾਰੇ ਹਨ।

1 ਤੋਂ 5 ਮਿਲੀਅਨ ਸਾਲ ਪੁਰਾਣੇ ਤਾਰੇ

ਤਾਰਿਆਂ ਦਾ ਇਹ ਸਮੂਹ ਧਰਤੀ ਤੋਂ ਲਗਭਗ 2500 ਪ੍ਰਕਾਸ਼ ਸਾਲ ਦੂਰ ਸਾਡੀ ਗਲੈਕਸੀ ਵਿੱਚ ਹੈ।

ਤਾਰਿਆਂ ਦਾ ਸਮੂਹ

ਨਾਸਾ ਨੇ ਸਪੱਸ਼ਟ ਕੀਤਾ ਕਿ ਅਸਲ ਫੋਟੋ ਨੂੰ ਕ੍ਰਿਸਮਸ ਟ੍ਰੀ ਵਰਗਾ ਬਣਾਉਣ ਲਈ ਲਗਭਗ 150 ਡਿਗਰੀ ਘੁੰਮਾਇਆ ਗਿਆ ਹੈ।

ਫੋਟੋ ਨੂੰ ਕੀਤਾ ਗਿਆ ਰੋਟੇਟ

ਨਾਸਾ ਨੇ ਚੰਦਰ ਐਕਸ-ਰੇ ਮਸ਼ੀਨ ਦੀ ਮਦਦ ਨਾਲ ਖੋਜੇ ਗਏ ਐਕਸ-ਰੇ ਨੂੰ ਨੀਲੀ ਅਤੇ ਚਿੱਟੀ ਰੌਸ਼ਨੀ 'ਚ ਦਿਖਾਇਆ ਹੈ।

ਨੀਲੀ ਅਤੇ ਚਿੱਟੀ ਰੋਸ਼ਨੀ

ਵੀਡੀਓ ਵਿੱਚ ਚਮਕਦੀਆਂ ਨੀਲੀਆਂ ਅਤੇ ਚਿੱਟੀਆਂ ਲਾਈਟਾਂ ਯੂਵਾ ਤਾਰੇ ਹਨ। ਇਨ੍ਹਾਂ ਤਾਰਿਆਂ ਦੀ ਚਮਕ ਨੂੰ ਆਰਟੀਫੀਸ਼ੀਅਲ ਰੂਪ ਨਾਲ ਬਣਾਇਆ ਗਿਆ ਹੈ।

ਵੀਡੀਓ ਵਾਇਰਲ

ਰਸੋਈ 'ਚ ਮੌਜ਼ੂਦ ਇਹ ਮਸਾਲੇ ਵਾਲਾਂ ਨੂੰ ਚਮਕਦਾਰ ਤੇ ਭਾਰੀ ਬਣਾ ਦੇਣਗੇ