ਇਸਲਾਮੀ ਦੇਸ਼ ਪਾਕਿਸਤਾਨ ਵਿੱਚ ਕਿੰਨੇ ਲੋਕ ਕਰਦੇ ਹਨ ਸ਼ਰਾਬ ਦਾ ਸੇਵਨ?

14 Feb 2024

TV9 Punjabi

ਪਾਕਿਸਤਾਨ ਇੱਕ ਇਸਲਾਮਿਕ ਦੇਸ਼ ਹੈ ਅਤੇ ਇਸਲਾਮ ਵਿੱਚ ਸ਼ਰਾਬ ਪੀਣਾ ਹਰਾਮ ਮੰਨਿਆ ਜਾਂਦਾ ਹੈ। ਸਵਾਲ ਇਹ ਹੈ ਕਿ ਕੀ ਉੱਥੇ ਕੋਈ ਸ਼ਰਾਬ ਨਹੀਂ ਪੀਂਦਾ?

ਪਾਕਿਸਤਾਨ 

Credit: Pixabay/Unsplash

ਫਿਲਹਾਲ ਪਾਕਿਸਤਾਨ 'ਚ ਸ਼ਰਾਬ ਵੇਚਣਾ ਅਪਰਾਧ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ।

ਸ਼ਰਾਬ ਵੇਚਣਾ ਅਪਰਾਧ

ਗਾਰਡੀਅਨ ਦੀ ਰਿਪੋਰਟ ਵਿੱਚ ਡਾਕਟਰ ਸਦਾਕਤ ਅਲੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਲੱਖਾਂ ਲੋਕ ਅਜੇ ਵੀ ਸ਼ਰਾਬ ਪੀਂਦੇ ਹਨ।

ਗਾਰਡੀਅਨ ਰਿਪੋਰਟ

ਡਾਕਟਰ ਅਲੀ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ਦੇ ਲਗਭਗ 10 ਮਿਲੀਅਨ ਨਾਗਰਿਕ ਸ਼ਰਾਬ ਪੀਂਦੇ ਹਨ। ਇਨ੍ਹਾਂ ਵਿੱਚੋਂ 10 ਲੱਖ ਲੋਕਾਂ ਨੂੰ ਸ਼ਰਾਬ ਦੀ ਸਮੱਸਿਆ ਹੈ।

ਸ਼ਰਾਬ ਦੀ ਸਮੱਸਿਆ

ਜਦੋਂ ਪਾਕਿਸਤਾਨ ਦੀ ਸਥਾਪਨਾ ਹੋਈ ਸੀ ਤਾਂ ਉੱਥੇ ਸ਼ਰਾਬ ਦੇ ਕਾਨੂੰਨ ਇੰਨੇ ਸਖ਼ਤ ਨਹੀਂ ਸਨ। 1977 'ਚ ਜ਼ੁਲਫਿਕਾਰ ਅਲੀ ਭੁੱਟੋ ਸਰਕਾਰ ਨੇ ਸ਼ਰਾਬ 'ਤੇ ਪਾਬੰਦੀ ਦਾ ਕਾਨੂੰਨ ਲਿਆਂਦਾ ਸੀ।

1977 'ਚ ਬੈਨ

1979 ਵਿੱਚ, ਜਨਰਲ ਜ਼ਿਆ-ਉਲ-ਹੱਕ ਦੇ ਫੌਜੀ ਸ਼ਾਸਨ ਦੌਰਾਨ, ਸ਼ਰਾਬ ਨੂੰ ਗੈਰ-ਇਸਲਾਮਿਕ ਦੱਸਦੇ ਹੋਏ, ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ।

ਸਖ਼ਤ ਕਾਨੂੰਨ

DW ਦੀ ਰਿਪੋਰਟ ਮੁਤਾਬਕ ਗੈਰ-ਮੁਸਲਮਾਨਾਂ ਨੂੰ 'ਵਾਈਨ ਸ਼ਾਪ' ਖਰੀਦਣ ਅਤੇ ਚਲਾਉਣ ਦੀ ਇਜਾਜ਼ਤ ਹੈ। ਉਹ ਸਿਰਫ਼ ਗ਼ੈਰ-ਮੁਸਲਮਾਨਾਂ ਨੂੰ ਹੀ ਸ਼ਰਾਬ ਵੇਚ ਸਕਦੇ ਹਨ।

ਵਾਈਨ ਸ਼ਾਪ

ਵੈਲੇਨਟਾਈਨ ਡੇ 'ਤੇ ਸ਼ਿਮਰੀ ਡਰੈਸ ਵਿੱਚ ਮਿਲੇਗੀ ਸਟਨਨਿੰਗ ਲੁੱਕ