31-10- 2025
TV9 Punjabi
Author:Yashika.Jethi
ਭਾਰਤ ਏਨਾ ਵਿਸ਼ਾਲ ਦੇਸ਼ ਹੈ ਕਿ ਇਹ ਕਈ ਦੇਸ਼ਾਂ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ। ਭਾਰਤ ਕੁੱਲ 7 ਦੇਸ਼ਾਂ ਨਾਲ ਆਪਣਾ ਬਾਰਡਰ ਸਾਂਝਾ ਕਰਦਾ ਹੈ।
ਬੰਗਲਾਦੇਸ਼, ਭੂਟਾਨ, ਚੀਨ, ਮਿਆਂਮਾਰ, ਪਾਕਿਸਤਾਨ, ਅਫਗਾਨਿਸਤਾਨ ਅਤੇ ਨੇਪਾਲ ਭਾਰਤ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ।
ਭਾਰਤ ਦੀ ਬੰਗਲਾਦੇਸ਼ ਨਾਲ ਲਗਭਗ 4,096 ਕਿਲੋਮੀਟਰ ਲੰਬੀ ਸਰਹੱਦ ਹੈ। ਪੰਜ ਭਾਰਤੀ ਸੂਬੇ ਬੰਗਲਾਦੇਸ਼ ਦੀ ਸਰੱਹਦ ਨਾਲ ਲੱਗਦੇ ਹਨ।
ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ 5 ਭਾਰਤੀ ਸੂਬੇ ਹਨ ਜਿਨ੍ਹਾਂ ਦੀਆਂ ਸਰਹੱਦਾਂ ਬੰਗਲਾਦੇਸ਼ ਨਾਲ ਲੱਗਦੀਆਂ ਹਨ।
ਪੱਛਮੀ ਬੰਗਾਲ ਅਜਿਹਾ ਭਾਰਤੀ ਸੂਬਾ ਹੈ, ਜੋ ਬੰਗਲਾਦੇਸ਼ ਨਾਲ 2,216.7 ਕਿਲੋਮੀਟਰ ਦੀ ਸਭ ਤੋਂ ਲੰਬੀ ਸਰਹੱਦ ਸਾਂਝੀ ਕਰਦਾ ਹੈ।
ਪੱਛਮੀ ਬੰਗਾਲ ਤੋਂ ਬਾਅਦ, ਅਸਾਮ 263 ਕਿਲੋਮੀਟਰ, ਮੇਘਾਲਿਆ 443 ਕਿਲੋਮੀਟਰ, ਤ੍ਰਿਪੁਰਾ 856 ਕਿਲੋਮੀਟਰ ਅਤੇ ਮਿਜ਼ੋਰਮ ਲਗਭਗ 318 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ।
ਬੰਗਲਾਦੇਸ਼ ਭਾਰਤੀ ਸੂਬਿਆਂ ਦੀਆਂ ਸਰਹੱਦਾਂ ਨਾਲ ਜੁੜਿਆ ਹੋਇਆ ਹੈ, ਇਸੇ ਕਰਕੇ ਉੱਥੋਂ ਗੈਰ-ਕਾਨੂੰਨੀ ਤੌਰ 'ਤੇ ਭਾਰਤ ਆਉਣ ਵਾਲੇ ਲੋਕਾਂ ਦਾ ਮੁੱਦਾ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ।