29 Sep 2023
TV9 Punjabi
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਇਸ ਦਾ ਇਕ ਕਾਰਨ ਦਿਲ ਦਾ ਦੌਰਾ ਹੈ।
ਇਸ ਸਵਾਲ ਦਾ ਜਵਾਬ ਜਾਣਨ ਲਈ ਵਿਗਿਆਨੀਆਂ ਨੇ ਖੋਜ ਕੀਤੀ। ਇੱਕ ਖੋਜ ਨੇ ਸੁਝਾਅ ਦਿੱਤਾ ਹੈ ਕਿ ਇਸ ਦਾ ਕਾਰਨ ਤਣਾਅ ਹਾਰਮੋਨ ਕੋਰਟੀਸੋਲ ਹੈ।
ਰਿਸਰਚ ਮੁਤਾਬਕ ਸਵੇਰੇ-ਸਵੇਰੇ ਕੋਰਟੀਸੋਲ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ। ਜਿਸ ਕਾਰਨ ਇਹ ਹਾਰਟ ਅਟੈਕ ਦਾ ਕਾਰਨ ਬਣ ਜਾਂਦਾ ਹੈ।
ਇਕ ਹੋਰ ਰਿਸਰਚ 'ਚ ਦੱਸਿਆ ਗਿਆ ਹੈ ਕਿ ਸਵੇਰੇ ਦਿਲ ਦੇ ਦੌਰੇ ਦਾ ਕਾਰਨ ਸਿਰਫ ਕੋਰਟੀਸੋਲ ਨਹੀਂ ਸਗੋਂ PAI ਪ੍ਰੋਟੀਨ ਵੀ ਹੈ।
ਸਰੀਰ ਵਿੱਚ PAI ਪ੍ਰੋਟੀਨ ਦਾ ਪੱਧਰ ਸਵੇਰੇ ਜ਼ਿਆਦਾ ਹੁੰਦਾ ਹੈ। ਇਸ ਦੀ ਮਾਤਰਾ ਜਿੰਨੀ ਜ਼ਿਆਦਾ ਹੋਵੇਗੀ, ਓਨੇ ਹੀ ਜ਼ਿਆਦਾ ਖੂਨ ਦੇ ਥੱਕੇ ਬਣ ਜਾਣਗੇ।
PAI ਪ੍ਰੋਟੀਨ ਦੇ ਕਾਰਨ ਜਿੰਨਾ ਜ਼ਿਆਦਾ ਖੂਨ ਦੇ ਥੱਕੇ ਬਣਦੇ ਹਨ, ਦਿਲ ਦੇ ਦੌਰੇ ਦਾ ਖ਼ਤਰਾ ਓਨਾ ਹੀ ਵੱਧ ਹੁੰਦਾ ਹੈ। ਇਸ ਲਈ ਤਣਾਅ ਲੈਣ ਤੋਂ ਬਚੋ।