27-09- 2025
TV9 Punjabi
Author: Yashika Jethi
ਸਹੀ ਡਾਈਟ ਤੋਏ ਲੈ ਕੇ ਕਸਰਤ ਤੱਕ, ਲੋਕ ਦਿਲ ਨੂੰ ਹੈਲਦੀ ਰੱਖਣ ਲਈ ਆਪਣਾ ਆਦਤਾਂ ਵਿੱਚ ਬਦਲਾਅ ਕਰ ਰਹੇ ਹਨ।
ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਹੀ ਤੁਹਾਡੇ ਦਿਲ ਨੂੰ ਹੈਲਦੀ ਰੱਖਣ ਵਿੱਚ ਵੱਡੀ ਮਦਦ ਮਿਲਦੀ ਹੈ। ਇਨ੍ਹਾਂ ਚੋਂ ਇੱਕ ਹੈ ਸਹੀ ਸਮੇਂ ਤੇ ਦਿਲ ਦੀ ਸਿਹਤ ਲਈ ਸਹੀ ਭੋਜਨ।
ਕੇਲਾ ਖਾਣ ਨਾਲ ਦਿਲ ਦੀ ਸਿਹਤ ਬਣਾਈ ਰੱਖਣ ਵਿੱਚ ਵੱਡੀ ਮਦਦ ਮਿਲਦੀ ਹੈ। ਹਾਲਾਂਕਿ ਇਨ੍ਹਾਂ ਨੂੰ ਸਹੀ ਸਮੇਂ ਤੇ ਖਾਣ ਨਾਲ ਦਿਲ ਦੇ ਦੌਰੇ ਤੋਂ ਬੱਚਿਆ ਜਾ ਸਕਦਾ ਹੈ।
ਬ੍ਰਿਟਿਸ ਹਾਰਟ ਫਾਉਂਡੇਸ਼ਨ ਦੇ ਮੁਤਾਬਕ, ਸਵੇਰੇ 11 ਵਜੇ ਕੇਲਾ ਖਾਣ ਨਾਲ ਤੁਹਾਡੇ ਦਿਲ ਦੀ ਸਿਹਤ ਬਿਹਤਰ ਰਹਿ ਸਕਦੀ ਹੈ।
ਇਹ ਛੋਟਾ ਜਿਹਾ ਫੱਲ ਤੁਹਾਨੂੰ ਤੁਰੰਤ ਐਨਰਜੀ ਦਿੰਦਾ ਹੈ। ਦਿਲ ਨੂੰ ਮਜਬੂਤ ਅਤੇ ਹੈਲਦੀ ਰੱਖਣ ਵਿੱਚ ਮਦਦ ਕਰਦਾ ਹੈ। ਆਓ ਦੇਖੀਏ ਕਿ ਕੇਲਾ ਕਿਵੇਂ ਫਾਇਦੇਮੰਦ ਹੈ।
ਸਵੇਰੇ 11 ਵਜੇ ਕੇਲਾ ਖਾਣ ਨਾਲ ਇਸ ਵਿੱਚ ਮੌਜੂਦ ਕੁਦਰਤੀ ਮਿਠਾਸ ਅਤੇ ਫਾਈਬਰ ਹੋਲੀ-ਹੋਲੀ ਐਨਰਜੀ ਵਧਾਉਂਦੇ ਹਨ। ਤੁਸੀਂ ਦੁਪਹਿਰ ਤੱਕ ਬਗੈਰ ਚੀਨੀ ਖਾਏ ਵੀ ਐਕਟਿਵ ਰਹਿ ਸਕਦੇ ਹੋ।
ਕੇਲੇ ਵਿੱਚ ਪੋਟੈਸ਼ੀਅਮ ਹੁੰਦਾ ਹੈ, ਜੋ ਨਮਕ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਖੂਣ ਦੀਆਂ ਨਲੀਆਂ ਨੂੰ ਆਰਾਮ ਪਹੁੰਚਾਉਂਦਾ ਹੈ। ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਇਸ ਨਾਲ ਸਟ੍ਰੋਕ ਦਾ ਖਤਰਾ ਘੱਟ ਹੁੰਦਾ ਹੈ।
ਕੇਲਾ ਨਾ ਸਿਰਫ ਦਿਲ ਦਾ ਖਿਆਲ ਰੱਖਦਾ ਹੈ, ਸਗੋਂ ਕੌਲੇਸਟ੍ਰੋਲ ਵੀ ਘੱਟ ਕਰਦਾ ਹੈ। ਇਹ ਐਨਰਜੀ ਵਧਾਉਂਦਾ ਹੈ ਅਤੇ ਵਜਨ ਕੰਟਰੋਲ ਰੱਖਦਾ ਹੈ।