08-05- 2025
TV9 Punjabi
Author: Isha
ਸਨਬਰਨ ਉਦੋਂ ਹੁੰਦਾ ਹੈ ਜਦੋਂ ਸਕਿਨ ਬਹੁਤ ਦੇਰ ਤੱਕ ਸੂਰਜ ਦੇ ਸੰਪਰਕ ਵਿੱਚ ਰਹਿੰਦੀ ਹੈ, ਜਿਸ ਕਾਰਨ ਚਮੜੀ ਲਾਲ, ਗਰਮ, ਦਰਦਨਾਕ ਅਤੇ ਛਿੱਲੀ ਪੈ ਜਾਂਦੀ ਹੈ। ਇਹ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਕਾਰਨ ਹੋਣ ਵਾਲਾ ਜਲਣ ਹੈ, ਜੋ ਕਈ ਵਾਰ ਗੰਭੀਰ ਹੋ ਸਕਦਾ ਹੈ।
Pic Credit: Getty Images
ਧੁੱਪ ਨਾਲ ਜਲਣ, ਦਰਦ ਅਤੇ ਛਾਲੇ ਪੈਦਾ ਕਰ ਸਕਦੀ ਹੈ। ਨਾਲ ਹੀ, ਸਮੇਂ ਤੋਂ ਪਹਿਲਾਂ ਝੁਰੜੀਆਂ ਅਤੇ ਸਕਿਨ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਸਕਿਨ ਨੂੰ Sunburn ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ, ਕੁਝ ਤਰੀਕੇ ਅਪਣਾਉਣੇ ਫਾਇਦੇਮੰਦ ਹੁੰਦੇ ਹਨ।
ਹਰ 2 ਘੰਟਿਆਂ ਬਾਅਦ 30 ਜਾਂ ਇਸ ਤੋਂ ਵੱਧ SPF ਵਾਲਾ ਬ੍ਰੌਡ-ਸਪੈਕਟ੍ਰਮ ਸਨਸਕ੍ਰੀਨ ਲਗਾਓ। ਤੈਰਨ ਜਾਂ ਪਸੀਨਾ ਆਉਣ ਤੋਂ ਬਾਅਦ ਦੁਬਾਰਾ ਲਗਾਓ।
ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਸ਼ਾਮ 4 ਵਜੇ ਤੋਂ ਬਾਅਦ ਹੀ ਬਾਹਰ ਜਾਓ। ਇਸ ਸਮੇਂ ਯੂਵੀ ਕਿਰਨਾਂ Slow ਹੁੰਦੀਆਂ ਹਨ।
ਹਲਕੇ ਪਰ ਪੂਰੀਆਂ ਬਾਹਾਂ ਵਾਲੇ ਕੱਪੜੇ, ਟੋਪੀ ਅਤੇ ਧੁੱਪ ਦੀਆਂ ਐਨਕਾਂ ਪਾਓ ਤਾਂ ਜੋ ਸਕਿਨ Sun ਦੇ ਸਿੱਧੇ ਸੰਪਰਕ ਵਿੱਚ ਨਾ ਆਵੇ।
ਜਦੋਂ ਵੀ ਤੁਸੀਂ ਬਾਹਰ ਹੋਵੋ, ਤਾਂ ਕਿਸੇ ਰੁੱਖ, ਛੱਤਰੀ ਜਾਂ ਕਿਸੇ ਵੀ ਛਾਂ ਦੀ ਵਰਤੋਂ ਕਰੋ। ਇਹ ਕਰਨਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਦੁਪਹਿਰ ਵੇਲੇ।