ਅੱਜ ਸ਼੍ਰੀਲੰਕਾ 'ਚ  ਭਾਰਤ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਹੋਵੇਗਾ ਜਿਸ ਦੀ ਓਪਨਿੰਗ ਸ਼ੁਭਮਨ ਗਿੱਲ ਕਰਨਗੇ

2 September 2023

TV9 Punjabi

Credits:shubmangil

ਪੰਜਾਬ ਦੇ ਸ਼ੁਭਮਨ ਗਿੱਲ ਟੀਮ ਇੰਡੀਆ ਲਈ ਇਸ ਮੈਚ ਵਿੱਚ ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ

ਓਪਨਿੰਗ ਕਰਨਗੇ

ਸ਼ੁਭਮਨ ਗਿੱਲ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਮਾਨਵ ਮੰਗਲ ਸਮਾਰਟ ਸਕੂਲ, ਮੋਹਾਲੀ ਤੋਂ ਪੜ੍ਹਾਈ ਕੀਤੀ

ਮੋਹਾਲੀ ਤੋਂ ਕੀਤੀ ਪੜ੍ਹਾਈ 

ਸਾਲ 2010 ਵਿੱਚ ਸ਼ੁਭਮਨ ਗਿੱਲ ਨੇ ਪੰਜਾਬ ਅੰਡਰ-16 ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ 330 ਦੌੜਾਂ ਬਣਾਈਆਂ

ਬਣਾਈਆਂ ਸਭ ਤੋਂ ਵੱਧ ਦੌੜਾਂ 

2017 'ਚ ਸ਼ੁਭਮਨ ਪੰਜਾਬ ਲਈ ਰਣਜੀ ਟਰਾਫੀ 'ਚ ਪਹਿਲੀ ਸ਼੍ਰੇਣੀ ਦਾ ਸੈਂਕੜਾ ਲਗਾਉਣ ਵਾਲੇ ਚੌਥੇ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਏ

ਘੱਟ ਉਮਰ ਦੇ ਖਿਡਾਰੀ

ਸ਼ੁਭਮਨ ਗਿੱਲ ਭਾਰਤੀ ਟੀਮ ਦੇ ਬਹੁਤ ਵਧੀਆ ਖਿਡਾਰੀ ਹਨ। 2018 ਵਿੱਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਵੱਡੀ ਪਾਰੀ ਖੇਡੀ

ਪਹਿਲੀ ਵੱਡੀ ਪਾਰੀ

ਸ਼ੁਭਮਨ ਗਿੱਲ ਨੂੰ 2019 ਵਿੱਚ ਭਾਰਤੀ ਕ੍ਰਿਕਟ ਟੀਮ 'ਚ ਮੌਕਾ ਮਿਲਿਆ, ਸਾਲ 2018 'ਚ ਉਨ੍ਹਾਂ ਨੂੰ ਆਈ.ਪੀ.ਐੱਲ. 'ਚ ਸ਼ਾਮਲ ਕੀਤਾ ਗਿਆ 

 IPL'ਚ ਹੋਏ ਸ਼ਾਮਲ 

ਜੇਕਰ ਅਸੀਂ ਸ਼ੁਭਮਨ ਦੀਆਂ ਪਿਛਲੀਆਂ 10 ਵਨਡੇ ਪਾਰੀਆਂ 'ਤੇ ਨਜ਼ਰ ਮਾਰੀਏ ਤਾਂ ਗਿੱਲ ਨੇ ਆਪਣੀ ਪਿਛਲੀ 10 ਵਨਡੇ ਪਾਰੀਆਂ 'ਚ 3 ਸੈਂਕੜੇ ਲਗਾਏ 

10 ਵਨਡੇ ਪਾਰੀਆਂ

 10 ਮੈਚਾਂ 'ਚ ਕੁੱਲ 659 ਦੌੜਾਂ ਬਣਾਉਣ ਵਾਲੇ ਗਿੱਲ ਦਾ ਸਭ ਤੋਂ ਵੱਧ ਸਕੋਰ 208 ਸੀ

ਗਿੱਲ ਦਾ ਸਭ ਤੋਂ ਵੱਧ ਸਕੋਰ

ਏਸ਼ੀਆ ਕੱਪ 2023 'ਚ ਹੁਣ ਤੋਂ ਕੁਝ ਘੰਟੇ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋ ਟੀਮਾਂ ਵਿਚਾਲੇ ਇਹ ਮੈਚ ਕੈਂਡੀ 'ਚ ਖੇਡਿਆ ਜਾਵੇਗਾ। 

ਕੈਂਡੀ 'ਚ ਹੋਵੇਗਾ ਮੈਚ