21 AUGUST 2023
TV9 PUNJABI
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੀ ਜਾਂਦੀ ਹੈ
SGPC ਜਥੇਦਾਰ ਦੇ ਅਹੁਦੇ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਤੋਂ ਨਾਮਜ਼ਦਗੀਆਂ ਮੰਗਦੀ ਹੈ
ਫਿਰ SGPC ਆਪਣੇ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਦੀ ਇੱਕ ਕਮੇਟੀ ਬਣਾਉਂਦੀ ਹੈ
ਇਹ ਕਮੇਟੀ ਨਾਮਜ਼ਦਗੀਆਂ ਦੀ ਸਮੀਖਿਆ ਕਰਦੀ ਹੈ ਤੇ ਸੰਭਾਵੀ ਉਮੀਦਵਾਰਾਂ ਦੀ ਨੁਮਾਇੰਦਗੀ ਕਰਨ ਦੀ ਯੋਗਤਾ ਦੇ ਅਧਾਰ 'ਤੇ ਚੋਣ ਕਰਦੀ ਹੈ
ਚੁਣੇ ਗਏ ਉਮੀਦਵਾਰਾਂ ਦੇ ਨਾਵਾਂ ਨੂੰ ਫਿਰ ਵਿਚਾਰ-ਵਟਾਂਦਰੇ ਅਤੇ ਵੋਟਿੰਗ ਲਈ SGPC ਦੇ ਜਨਰਲ ਹਾਊਸ ਅੱਗੇ ਪੇਸ਼ ਕੀਤਾ ਜਾਂਦਾ ਹੈ
ਚੁਣੇ ਹੋਏ ਪ੍ਰਤੀਨਿਧਾਂ ਵਾਲਾ ਜਨਰਲ ਹਾਊਸ ਨਾਮਜ਼ਦਗੀਆਂ ਤੇ ਚਰਚਾ ਕਰਦਾ ਹੈ ਅਤੇ ਬਹੁਮਤ ਵੋਟ ਰਾਹੀਂ ਨਿਯੁਕਤੀ ਤੇ ਫੈਸਲਾ ਕਰਦਾ ਹੈ
ਇੱਕ ਵਾਰ ਜਦੋਂ SGPC ਜਨਰਲ ਹਾਊਸ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਸਥਾਪਨਾ ਸਮਾਹੋਰ ਆਯੋਜਿਤ ਕੀਤਾ ਜਾਂਦਾ ਹੈ
ਇਸ ਸਮਾਗਮ ਦੌਰਾਨ ਨਵ-ਨਿਯੁਕਤ ਜਥੇਦਾਰ ਅਹੁਦੇ ਦੀ ਸਹੁੰ ਚੁੱਕ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੰਭਾਲ ਲੈਂਦੇ ਹਨ
ਹਾਲ ਹੀ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਹੁਦਾ ਸੰਭਾਲਿਆ ਹੈ