29-09- 2024
TV9 Punjabi
Author: Isha Sharma
ਹੈਲਦੀ ਰਹਿਣ ਦੇ ਲਈ ਨਾ ਸਿਰਫ਼ ਪੋਸ਼ਕ ਤੱਤਾਂ ਨਾਲ ਭਰਪੂਰ ਫੂਡਸ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹਿਦਾ ਹੈ ਸਗੋਂ ਸਹੀ ਸਮੇਂ 'ਤੇ ਖਾਣਾ ਵੀ ਜ਼ਰੂਰੀ ਹੈ।
ਦਿਨ ਵਿੱਚ ਤਿੰਨ ਵਾਰ ਖਾਣਾ ਸਹੀ ਸਮੇਂ ਤੇ ਕਰਨਾ ਜ਼ਰੂਰੀ ਹੁੰਦਾ ਹੈ, ਹੈਲਦੀ ਰਹਿਣ ਦੇ ਨਾਲ-ਨਾਲ ਕਈ ਸਮੱਸਿਆਵਾਂ ਤੋਂ ਬੱਚਿਆ ਜਾ ਸਕਦਾ ਹੈ।
Breakfast ਪਹਿਲਾ ਖਾਣਾ ਹੈ ਜੋ ਦਿਨਭਰ ਐਕਟਿਵ ਰਹਿਣ ਦੇ ਲਈ ਸਭ ਤੋਂ ਜ਼ਰੂਰੀ ਹੈ। ਨਾਸ਼ਤਾ ਸਵੇਰੇ 7 ਤੋਂ 9 ਵਜੇ ਦੇ ਵਿਚਾਲੇ ਕਰਨਾ ਸਹੀ ਮੰਨਿਆ ਜਾਂਦਾ ਹੈ।
ਦੁਪਿਹਰ ਦੇ ਖਾਣ ਦੀ ਗੱਲ ਕਰੀਏ ਤਾਂ 12:30 ਤੋਂ 2 ਵਜੇ ਤੱਕ ਲੰਚ ਕਰਨਾ ਸਹੀ ਰਹਿੰਦਾ ਹੈ,ਧਿਆਨ ਰੱਖੋ ਕਿ ਨਾਸ਼ਤੇ ਅਤੇ ਲੰਚ ਵਿੱਚ ਕਰੀਬ 4 ਘੰਟੇ ਦਾ ਅੰਤਰ ਹੋਵੇ।
ਰਾਤ ਨੂੰ 7 ਤੋਂ 8 ਵਜੇ ਦੇ ਵਿਚਾਲੇ ਖਾਣਾ ਸਹੀ ਮੰਨਿਆ ਜਾਂਦਾ ਹੈ,ਕਿਉਂਕਿ ਖਾਣੇ ਅਤੇ ਸੌਣੇ ਵਿੱਚ ਕਰੀਬ 2 ਘੰਟੇ ਦਾ ਅੰਤਰ ਹੋਣਾ ਜ਼ਰੂਰੀ ਹੈ ਤਾਂ ਜੋ ਪਾਚਨ ਸਹੀ ਰਹੇ।
ਸਵੇਰੇ ਉੱਠ ਕੇ ਫ੍ਰੇਸ਼ ਹੋਣ ਤੋਂ ਬਾਅਦ ਕਰੀਬ ਅੱਧੇ ਘੰਟੇ ਤੱਕ ਕੁਝ ਖਾ ਲੈਣਾ ਚਾਹੀਦਾ ਹੈ।
ਖਾਣ ਤੋਂ ਬਾਅਦ ਸਿੱਧਾ ਸੌਣ ਲਈ ਨਹੀਂ ਜਾਣਾ ਚਾਹੀਦਾ ਹੈ। 10 ਤੋਂ 15 ਮਿੰਟਾਂ ਤੱਕ ਜ਼ਰੂਰ ਵਾਕ ਕਰੋ।