19-08- 2025
TV9 Punjabi
Author: Sandeep Singh
ਅਕਸਰ ਲੋਕ ਆਪਣੀ ਤਨਖਾਹ ਮਿਲਦੇ ਹੀ ਖੁਸ਼ ਹੋ ਜਾਂਦੇ ਹਨ ਪਰ ਇਹ 10-15 ਦਿਨਾਂ ਦੇ ਅੰਦਰ ਖਤਮ ਹੋ ਜਾਂਦੀ ਹੈ। ਕਿਉਂਕਿ ਕਮਰੇ ਦਾ ਕਿਰਾਇਆ, ਖਰੀਦਦਾਰੀ, ਕਰਿਆਨੇ ਆਦਿ ਕਾਰਨ ਉਨ੍ਹਾਂ ਨੂੰ ਆਪਣੀ ਤਨਖਾਹ ਬਾਰੇ ਪਤਾ ਨਹੀਂ ਲੱਗਦਾ, ਉਹ ਸੋਚਦੇ ਹਨ ਕਿ ਉਹ ਅਗਲੇ ਮਹੀਨੇ ਤੋਂ ਆਪਣੀ ਤਨਖਾਹ ਦਾ ਚੰਗੀ ਤਰ੍ਹਾਂ ਹਿਸਾਬ ਰਖਾਂਗੇ
ਅਜਿਹੀ ਸਥਿਤੀ ਵਿੱਚ, ਇਸ ਸਮੱਸਿਆ ਨੂੰ ਹੱਲ ਕਰਨ ਦਾ ਸਭ ਤੋਂ ਆਸਾਨ ਤਰੀਕਾ 50/30/20 ਨਿਯਮ ਹੈ।
ਇਸ ਤਹਿਤ, ਸਾਡੀ ਤਨਖਾਹ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। 50% ਜ਼ਰੂਰਤਾਂ ਲਈ, 30% ਇੱਛਾਵਾਂ ਲਈ ਅਤੇ 20% ਨਿਵੇਸ਼ ਲਈ।
ਮੰਨ ਲਓ ਤੁਹਾਡੀ ਤਨਖਾਹ 50 ਹਜ਼ਾਰ ਰੁਪਏ ਹੈ। ਇਸ ਹਿਸਾਬ ਨਾਲ, ਤੁਹਾਨੂੰ ਜ਼ਰੂਰਤਾਂ ਲਈ 25 ਹਜ਼ਾਰ, ਇੱਛਾਵਾਂ ਲਈ 15 ਹਜ਼ਾਰ ਅਤੇ ਬੱਚਤ ਲਈ 10 ਹਜ਼ਾਰ ਹੈ।
ਆਪਣੇ ਖਰਚੇ ਨੂੰ ਘਟਾ ਕੇ ਵੀ ਅਸੀਂ ਆਪਣੀ ਸੈਲਰੀ ਨੂੰ ਸਹੀਂ ਜਗ੍ਹਾ ਤੇ ਇਸਤਮਾਲ ਕਰ ਸਕਦੇ ਹਾਂ