ਕੀ ਹੈ G-7 ਜਿਸ 'ਚ ਹਿੱਸਾ ਲੈਣ ਲਈ PM ਮੋਦੀ ਇਟਲੀ ਗਏ ਹਨ?

14 June 2024

TV9 Punjabi

Author: Ramandeep Singh

G7 ਅਖੌਤੀ 7 'ਐਡਵਾਂਸਡ' ਅਰਥਵਿਵਸਥਾਵਾਂ ਦਾ ਸੰਗਠਨ ਹੈ। ਇਸ ਨੂੰ 'ਗਰੁੱਪ ਆਫ਼ ਸੇਵਨ' ਕਿਹਾ ਜਾਂਦਾ ਹੈ।

ਆਰਥਵਿਵਸਥਾ ਦਾ ਸਮੂਹ

ਜੀ-7 ਵਿਚ ਸੱਤ ਦੇਸ਼ ਹਨ- ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ।

ਕਿਹੜੇ ਦੇਸ਼ ਸ਼ਾਮਲ ਹਨ?

ਇਸ ਸਾਲ ਇਟਲੀ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ। ਧਿਆਨਯੋਗ ਹੈ ਕਿ ਚੀਨ ਇਸ ਸਮੂਹ ਵਿੱਚ ਸ਼ਾਮਲ ਨਹੀਂ ਹੈ।

ਇਟਲੀ ਪ੍ਰਧਾਨਗੀ ਕਰ ਰਿਹਾ

ਪੂਰੇ ਸਾਲ ਦੌਰਾਨ, G-7 ਦੇਸ਼ਾਂ ਦੇ ਮੰਤਰੀ ਅਤੇ ਚੋਟੀ ਦੇ ਨੇਤਾ ਮਿਲਦੇ ਹਨ, ਸਮਝੌਤੇ ਤਿਆਰ ਕਰਦੇ ਹਨ ਅਤੇ ਗਲੋਬਲ ਘਟਨਾਵਾਂ 'ਤੇ ਸਾਂਝੇ ਬਿਆਨ ਜਾਰੀ ਕਰਦੇ ਹਨ।

ਗਲੋਬਲ ਘਟਨਾਵਾਂ 'ਤੇ ਚਰਚਾ

ਰੂਸ ਨੂੰ ਸਾਲ 1998 ਵਿੱਚ ਇਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਸੀ। ਫਿਰ ਇਸ ਦਾ ਨਾਂ ਜੀ-8 ਹੋ ਗਿਆ। 2014 'ਚ ਕ੍ਰੀਮੀਆ 'ਤੇ ਰੂਸ ਦੇ ਕਬਜ਼ੇ ਤੋਂ ਬਾਅਦ ਉਸ ਨੂੰ ਇਸ ਸਮੂਹ 'ਚੋਂ ਕੱਢ ਦਿੱਤਾ ਗਿਆ ਸੀ।

ਪਹਿਲਾ ਨਾਂ ਜੀ-8 

ਸ਼ਰਾਬ ਪੀਣ ਤੋਂ ਬਾਅਦ ਉਲਟੀਆਂ ਕਿਉਂ ਆਉਂਦੀਆਂ ਹਨ?