28-07- 2024
TV9 Punjabi
Author: Isha Sharma
ਕਿਡਨੀ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ। ਇਹ ਸਾਡੇ ਸਰੀਰ ਵਿੱਚ ਖੂਨ ਨੂੰ ਸ਼ੁੱਧ ਕਰਨ ਸਮੇਤ ਕਈ ਮਹੱਤਵਪੂਰਨ ਕਾਰਜ ਕਰਦਾ ਹੈ।
ਹਾਲਾਂਕਿ ਸਾਡੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਕਿਡਨੀ ਫੇਲ ਹੋਣ ਦਾ ਖਤਰਾ ਕਾਫੀ ਵਧ ਗਿਆ ਹੈ। ਕਿਡਨੀ ਦੀ ਬੀਮਾਰੀ ਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਵੀ ਕਿਹਾ ਜਾਂਦਾ ਹੈ।
ਕਿਡਨੀ ਖਰਾਬ ਹੋਣ ਤੋਂ ਪਹਿਲਾਂ ਪੈਰਾਂ ਦੇ ਆਲੇ-ਦੁਆਲੇ ਕਈ ਤਰ੍ਹਾਂ ਦੇ ਸੰਕੇਤ ਦਿਖਾਈ ਦਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਡਨੀ ਖਰਾਬ ਹੋਣ ਤੋਂ ਪਹਿਲਾਂ ਪੈਰਾਂ ਦੇ ਆਲੇ-ਦੁਆਲੇ ਕੀ-ਕੀ ਲੱਛਣ ਦਿਖਾਈ ਦਿੰਦੇ ਹਨ?
ਕਿਡਨੀ ਖਰਾਬ ਹੋਣ ਤੋਂ ਪਹਿਲਾਂ ਪੈਰਾਂ ਦੀ ਅੱਡੀ 'ਤੇ ਸੋਜ ਆਉਣ ਲੱਗਦੀ ਹੈ। ਅਜਿਹੇ 'ਚ ਜੇਕਰ ਤੁਹਾਡੀ ਅੱਡੀ 'ਤੇ ਸੋਜ ਆਉਣ ਲੱਗਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰ ਦੀ ਸਲਾਹ ਲਓ।
ਕਿਡਨੀ ਖਰਾਬ ਹੋਣ ਦੀ ਸੂਰਤ ਵਿਚ ਵਿਅਕਤੀ ਨੂੰ ਤੁਰਨ-ਫਿਰਨ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪੈਰਾਂ 'ਚ ਸੋਜ ਆਉਣ ਲੱਗਦੀ ਹੈ, ਜਿਸ ਕਾਰਨ ਪੈਰਾਂ ਨੂੰ ਜ਼ਮੀਨ 'ਤੇ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ।
ਕਿਡਨੀ ਖਰਾਬ ਹੋਣ ਕਾਰਨ ਲੱਤਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਡੀਆਂ ਲੱਤਾਂ 'ਚ ਦਰਦ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਜਾਂਚ ਕਰਵਾਓ।