ਕੇਜਰੀਵਾਲ ਦੇ ਨਿੱਜੀ ਸਕੱਤਰ ਨੂੰ LG ਨੇ ਹਟਾਇਆ, ED ਕਰ ਚੁੱਕੀ ਹੈ ਪੁੱਛਗਿੱਛ

11 April 2024

TV9 Punjabi

Author: Isha

ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਹਟਾ ਦਿੱਤਾ ਹੈ। 

ਨਿੱਜੀ ਸਕੱਤਰ

8 ਅਪ੍ਰੈਲ ਨੂੰ ਈਡੀ ਨੇ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਵਿਭਵ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ।

ਸ਼ਰਾਬ ਘੁਟਾਲਾ

ਇਸ ਤੋਂ ਪਹਿਲਾਂ ਦਿੱਲੀ ਜਲ ਬੋਰਡ ਘੁਟਾਲੇ ਵਿੱਚ ਵੀ ਈਡੀ ਨੇ ਫਰਵਰੀ ਦੇ ਪਹਿਲੇ ਹਫ਼ਤੇ ਵਿਭਵ ਦੇ ਘਰ ਛਾਪਾ ਮਾਰਿਆ ਸੀ।

ਘਰ ਛਾਪਾ ਮਾਰਿਆ

ਦੱਸ ਦੇਈਏ ਕਿ ਜਾਂਚ ਏਜੰਸੀ ਨੇ ਵਿਭਵ ਕੁਮਾਰ ਤੋਂ ਕਰੀਬ 4 ਘੰਟੇ ਪੁੱਛਗਿੱਛ ਕੀਤੀ ਸੀ। ਦੂਜੀ ਵਾਰ ਈਡੀ ਨੇ ਵਿਭਵ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ। 

4 ਘੰਟੇ ਪੁੱਛਗਿੱਛ ਕੀਤੀ

ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਜਾਂਚ ਏਜੰਸੀ ਨੇ ਕੇਜਰੀਵਾਲ ਦੇ ਨਿੱਜੀ ਸਕੱਤਰ ਨੂੰ ਸੰਮਨ ਭੇਜ ਕੇ ਪੁੱਛਗਿੱਛ ਕੀਤੀ ਸੀ।

ਨਿੱਜੀ ਸਕੱਤਰ

ਦੱਸ ਦੇਈਏ ਕਿ 8 ਅਪ੍ਰੈਲ ਨੂੰ ਵਿਭਵ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਨੇਤਾ ਦੁਰਗੇਸ਼ ਪਾਠਕ ਤੋਂ ਵੀ ਜਾਂਚ ਏਜੰਸੀ (ਈਡੀ) ਨੇ ਪੁੱਛਗਿੱਛ ਕੀਤੀ ਸੀ।

ਦੁਰਗੇਸ਼ ਪਾਠਕ

ਤੁਹਾਨੂੰ ਦੱਸ ਦੇਈਏ ਕਿ ਵਿਜੀਲੈਂਸ ਡਾਇਰੈਕਟੋਰੇਟ ਨੇ ਵਿਭਵ ਕੁਮਾਰ ਦੀਆਂ ਸੇਵਾਵਾਂ 10 ਅਪ੍ਰੈਲ ਤੋਂ ਖਤਮ ਕਰ ਦਿੱਤੀਆਂ ਹਨ। 

ਵਿਭਵ ਕੁਮਾਰ ਦੀਆਂ ਸੇਵਾਵਾਂ ਸਮਾਪਤ

ਅੱਜ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ ਭਗਵੰਤ ਮਾਨ