14-10- 2024
TV9 Punjabi
Author: Isha Sharma
ਕਾਜੋਲ ਨੇ ਗੁਲਾਬੀ ਰੰਗ ਦੀ ਆਰਗੇਨਜ਼ਾ ਸਾੜ੍ਹੀ ਪਹਿਨੀ ਹੈ। ਸਾੜ੍ਹੀ ਦੇ ਕਿਨਾਰਿਆਂ 'ਤੇ ਕਢਾਈ ਦਾ ਕੰਮ ਕੀਤਾ ਹੋਇਆ ਹੈ। ਕੰਟ੍ਰਾਸਟ ਬਲਾਊਜ਼ ਨਾਲ ਲੁੱਕ ਹੋਰ ਖੂਬਸੂਰਤ ਲੱਗ ਰਿਹਾ ਹੈ।
ਅਦਾਕਾਰਾ ਨੇ ਲਾਲ ਰੰਗ ਦੀ ਬਨਾਰਸੀ ਸਾੜ੍ਹੀ ਪਹਿਨੀ ਹੈ। ਸਲੀਵਲੇਸ ਬਲਾਊਜ਼ ਨਾਲ ਸਾੜ੍ਹੀ ਨੂੰ ਕੈਰੀ ਕੀਤਾ ਹੈ। ਕਾਜੋਲ ਦਾ ਇਹ ਸਾੜੀ ਲੁੱਕ ਕਰਵਾ ਚੌਥ ਲਈ ਪਰਫੈਕਟ ਹੈ।
ਲਾਲ ਰੰਗ ਦੇ ਇਸ ਅਨਾਰਕਲੀ ਸੂਟ 'ਚ ਕਾਜੋਲ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਘੁੰਗਰਾਲੇ ਵਾਲ, ਲਾਈਟ ਮੇਕਅੱਪ ਅਤੇ ਹੈਵੀ ਈਅਰਰਿੰਗਸ ਨਾਲ ਇਸ ਲੁੱਕ ਨੂੰ ਕੰਪਲੀਟ ਕੀਤਾ ਹੈ।
ਕਾਜੋਲ ਦਾ ਇਹ ਸਾੜ੍ਹੀ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਕਰਵਾ ਚੌਥ 'ਤੇ ਤੁਸੀਂ ਉਸ ਦੀ ਇਸ ਸਾੜੀ ਤੋਂ ਆਈਡੀਆ ਲੈ ਸਕਦੇ ਹੋ।
ਲਾਲ ਰੰਗ ਦੀ ਇਸ ਸਾੜ੍ਹੀ 'ਚ ਕਾਜੋਲ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਮੌਕ ਨੇਕ ਬਲਾਊਜ਼ ਡਿਜ਼ਾਈਨ ਨਾਲ ਆਪਣੀ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।
ਪੇਸਟਲ ਰੰਗ ਦੇ ਹੈਵੀ ਵਰਕ ਸ਼ਰਾਰਾ ਸੂਟ 'ਚ ਕਾਜੋਲ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਤੁਸੀਂ ਇਸ ਤਰ੍ਹਾਂ ਦਾ ਸ਼ਰਾਰਾ ਸੂਟ ਵੀ ਟ੍ਰਾਈ ਕਰ ਸਕਦੇ ਹੋ।
ਕਰਵਾ ਚੌਥ 'ਤੇ ਸਟਾਈਲਿਸ਼ ਦਿਖਣ ਲਈ, ਤੁਸੀਂ ਅਭਿਨੇਤਰੀ ਦੇ ਇਸ ਸਾੜੀ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਕਢਾਈ ਵਾਲੀ ਨੈੱਟ ਸਾੜ੍ਹੀ ਪਾਈ ਹੋਈ ਹੈ।