25 March 2024
TV9 Punjabi
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
PIc Source: Social Media
ਕੰਗਨਾ ਹੁਣ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਜਾ ਰਹੀ ਹੈ। ਫਿਲਮਾਂ ਦੇ ਨਾਲ ਰਾਜਨੀਤੀ ਵਿੱਚ ਵੀ ਆ ਰਹੀ ਹੈ।
ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਕੰਗਣਾ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਕੰਗਨਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਨ੍ਹਾਂ ਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ।
2021 ਵਿੱਚ, ਕੰਗਨਾ ਨੇ ਟਵੀਟ ਕੀਤਾ ਸੀ ਕਿ ਹਿਮਾਚਲ ਦੀ ਆਬਾਦੀ ਮੁਸ਼ਕਿਲ ਨਾਲ 60/70 ਲੱਖ ਹੈ। ਸੂਬੇ ਵਿੱਚ ਕੋਈ ਗਰੀਬੀ ਜਾਂ ਅਪਰਾਧ ਨਹੀਂ ਹੈ, ਇਸ ਲਈ ਉਹ ਹਿਮਾਚਲ ਤੋਂ ਚੋਣ ਨਹੀਂ ਲੜੇਗੀ।
ਕੰਗਨਾ ਨੇ ਕਿਹਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਗਵਾਲੀਅਰ ਦਾ ਵਿਕਲਪ ਦਿੱਤਾ ਗਿਆ ਸੀ। ਉਸ ਨੇ ਕਿਹਾ ਸੀ ਕਿ ਜੇਕਰ ਉਹ ਰਾਜਨੀਤੀ 'ਚ ਪ੍ਰਵੇਸ਼ ਕਰੇਗੀ ਤਾਂ ਉਹ ਅਜਿਹਾ ਰਾਜ ਚਾਹੇਗੀ ਜਿਸ ਦੀਆਂ ਗੁੰਝਲਾਂ 'ਤੇ ਉਹ ਕੰਮ ਕਰ ਸਕੇ ਅਤੇ ਰਾਣੀ ਬਣ ਸਕੇ।
ਮੰਡੀ ਤੋਂ ਲੋਕ ਸਭਾ ਚੋਣ ਟਿਕਟ ਮਿਲਣ ਤੋਂ ਬਾਅਦ ਕੰਗਨਾ ਰਣੌਤ ਦਾ 3 ਸਾਲ ਪੁਰਾਣਾ ਟਵੀਟ ਸ਼ੇਅਰ ਕੀਤਾ ਜਾ ਰਿਹਾ ਹੈ।