ਬੰਗਲਾਦੇਸ਼ ਖਿਲਾਫ ਵਿਲੀਅਮਸਨ ਦਾ ਸੈਂਕੜਾ
30 Nov 2023
TV9 Punjabi
ਨਿਊਜ਼ੀਲੈਂਡ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਕੇਨ ਵਿਲੀਅਮਸਨ ਦੇ ਬੱਲੇ ਤੋਂ ਰਿਕਾਰਡਾਂ ਦੀ ਬਰਸਾਤ ਲਗਾਤਾਰ ਹੋ ਰਹੀ ਹੈ।
ਕੇਨ ਵਿਲੀਅਮਸਨ ਦਾ ਜਾਦੂ
Pic Credit: AFP/PTI
ਬੰਗਲਾਦੇਸ਼ ਖਿਲਾਫ ਖੇਡੇ ਜਾ ਰਹੇ ਟੈਸਟ ਮੈਚ 'ਚ ਕੇਨ ਵਿਲੀਅਮਸਨ ਨੇ ਸ਼ਾਨਦਾਰ ਸੈਂਕੜਾ ਜੜ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ।
ਵਿਲੀਅਮਸਨ ਨੇ ਰਿਕਾਰਡ ਬਣਾਇਆ
ਮੁਸ਼ਕਲ ਪਿੱਚ 'ਤੇ ਵਿਲੀਅਮਸਨ ਨੇ 205 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 11 ਚੌਕੇ ਵੀ ਸ਼ਾਮਲ ਸਨ।
ਮੁਸ਼ਕਲ ਪਿੱਚ 'ਤੇ ਸੈਂਕੜਾ ਲਗਾਇਆ
ਕੇਨ ਵਿਲੀਅਮਸਨ ਦੇ ਕਰੀਅਰ ਦਾ ਇਹ 29ਵਾਂ ਸੈਂਕੜਾ ਸੀ। ਫੈਬ-4 ਦੀ ਸੂਚੀ 'ਚ ਉਹ ਸੈਂਕੜਿਆਂ ਦੇ ਮਾਮਲੇ 'ਚ ਹੁਣ ਵਿਰਾਟ ਕੋਹਲੀ ਦੇ ਬਰਾਬਰ ਆ ਗਏ ਹਨ।
ਕੋਹਲੀ ਦੇ ਬਰਾਬਰ ਪਹੰਚੇ
ਖਾਸ ਗੱਲ ਇਹ ਹੈ ਕਿ ਇਸ ਸੈਂਕੜੇ ਦੇ ਨਾਲ ਵਿਲੀਅਮਸਨ ਨੇ ਇੱਕ ਵੱਡਾ ਰਿਕਾਰਡ ਵੀ ਬਣਾ ਲਿਆ, ਉਹ ਅਜਿਹਾ ਕਰਨ ਵਾਲੇ ਐਂਡਰਿਊ ਜੌਨਸ ਤੋਂ ਬਾਅਦ ਨਿਊਜ਼ੀਲੈਂਡ ਦੇ ਦੂਜੇ ਖਿਡਾਰੀ ਹਨ।
ਸੈਂਕੜਾ ਲਗਾ ਕੇ ਇਹ ਕਮਾਲ ਕੀਤਾ
ਟੈਸਟ ਵਿੱਚ ਲਗਾਤਾਰ ਤੀਜੀ ਪਾਰੀ ਵਿੱਚ ਵਿਲੀਅਮਸਨ ਦਾ ਇਹ ਤੀਜਾ ਸੈਂਕੜਾ ਹੈ, ਜੋ ਇੱਕ ਰਿਕਾਰਡ ਹੈ। ਇਸ ਤੋਂ ਇਲਾਵਾ ਪਿਛਲੀਆਂ 5 ਪਾਰੀਆਂ ਵਿੱਚ ਇਹ ਉਨ੍ਹਾਂ ਦਾ ਚੌਥਾ ਸੈਂਕੜਾ ਸੀ, ਇਹ ਵੀ ਇੱਕ ਰਿਕਾਰਡ ਹੈ।
ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ
ਜੇਕਰ ਫੈਬ-4 ਦੀ ਗੱਲ ਕਰੀਏ ਤਾਂ ਸੈਂਕੜਿਆਂ ਦੇ ਮਾਮਲੇ 'ਚ ਸਟੀਵ ਸਮਿਥ (32), ਜੋ ਰੂਟ (30) ਅਜੇ ਵੀ ਅੱਗੇ ਹਨ, ਜਦਕਿ ਕੇਨ ਵਿਲੀਅਮਸਨ (29) ਅਤੇ ਵਿਰਾਟ ਕੋਹਲੀ (29) ਬਰਾਬਰੀ 'ਤੇ ਹਨ।
ਫੈਬ-4 'ਚ ਕੌਣ ਅੱਗੇ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਅੰਜੂ ਪਾਕਿਸਤਾਨ ਤੋਂ ਭਾਰਤ ਕਿਉਂ ਪਰਤੀ, TV9 ਨੂੰ ਦੱਸਿਆ ਆਪਣਾ ਅੱਗੇ ਦਾ ਪਲਾਨ
https://tv9punjabi.com/web-stories