ਇੰਗਲਿਸ ਦੀ ਪਹਿਲੇ ਹੀ ਸੈਂਕੜੇ ਨੇ ਕੀਤੀ ਰਿਕਾਰਡ ਦੀ ਬਰਾਬਰੀ
23 Nov 2023
TV9 Punjabi
ਵਿਸ਼ਵ ਕੱਪ 2023 ਦੇ ਖਤਮ ਹੋਣ ਤੋਂ ਮਹਿਜ਼ 4 ਦਿਨ ਬਾਅਦ ਹੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਸ਼ੁਰੂ ਹੋਈ ਅਤੇ ਪਹਿਲੇ ਹੀ ਮੈਚ 'ਚ ਆਸਟ੍ਰੇਲੀਆ ਦਾ ਧਮਾਕਾ ਦੇਖਣ ਨੂੰ ਮਿਲਿਆ।
ਆਸਟ੍ਰੇਲੀਆ ਦਾ ਜਲਵਾ
Pic Credit: Bcci
ਵਿਸ਼ਾਖਾਪਟਨਮ 'ਚ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੇ ਟੀਮ ਇੰਡੀਆ ਦੇ ਖਿਲਾਫ 208 ਦੌੜਾਂ ਬਣਾਈਆਂ। ਜੋਸ਼ ਇੰਗਲਿਸ਼ ਇਸ ਪਾਰੀ ਦੇ ਸਟਾਰ ਸੀ।
ਇੰਗਲਿਸ ਦੀ ਧਮਾਕੇਦਾਰ ਬੱਲੇਬਾਜ਼ੀ
ਆਸਟ੍ਰੇਲੀਆ ਦੀ ਵਿਸ਼ਵ ਚੈਂਪੀਅਨ ਟੀਮ 'ਚ ਵਿਕਟਕੀਪਰ ਰਹੇ ਜੋਸ਼ ਇੰਗਲਿਸ ਨੇ ਸੀਰੀਜ਼ ਦੇ ਪਹਿਲੇ ਹੀ ਮੈਚ 'ਚ ਧਮਾਕੇਦਾਰ ਸੈਂਕੜਾ ਲਗਾ ਕੇ ਹਲਚਲ ਮਚਾ ਦਿੱਤੀ ।
ਪਹਿਲੇ ਮੈਚ 'ਚ ਸੈਂਕੜਾ ਲਗਾਇਆ
ਆਪਣਾ 13ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡ ਰਹੇ ਇੰਗਲਿਸ ਨੇ ਇਸ ਮੈਚ ਤੋਂ ਪਹਿਲਾਂ ਕਦੇ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ ਪਰ ਇਸ ਵਾਰ ਉਨ੍ਹਾਂ ਨੇ ਰਿਕਾਰਡ ਦੀ ਬਰਾਬਰੀ ਕਰ ਲਈ।
ਕਦੇ 50 ਦੌੜਾਂ ਨਹੀਂ ਬਣਾਈਆਂ, ਹੁਣ ਸੈਂਕੜਾ ਲਗਾਇਆ
ਇੰਗਲਿਸ ਨੇ ਸਿਰਫ 47 ਗੇਂਦਾਂ ਵਿੱਚ ਆਪਣਾ ਪਹਿਲਾ ਸੈਂਕੜਾ ਲਗਾਇਆ ਅਤੇ ਇਸ ਤਰ੍ਹਾਂ ਆਸਟ੍ਰੇਲੀਆ ਲਈ ਸਭ ਤੋਂ ਤੇਜ਼ ਟੀ-20 ਸੈਂਕੜੇ ਦੇ ਆਰੋਨ ਫਿੰਚ ਦੇ ਰਿਕਾਰਡ ਦੀ ਬਰਾਬਰੀ ਕਰ ਲਈ।
ਸਭ ਤੋਂ ਤੇਜ਼ ਸੈਂਕੜਾ
ਭਾਰਤ ਨੇ ਇਸ ਮੈਚ ਨੇ 19.5 ਓਵਰਾਂ ਵਿੱਚ ਜਿੱਤ ਲਿਆ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਵੱਧ ਦੌੜਾਂ (42 ਗੇਂਦਾਂ ਵਿੱਚ 80 ਦੌੜਾਂ) ਬਣਾਈਆਂ।
ਭਾਰਤ ਦੀ ਜਿੱਤ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਸ ਅਮਰੀਕੀ ਸ਼ਹਿਰ 'ਚ ਅਚਾਨਕ ਕਿਉਂ ਲਗਾਈ ਗਈ ਐਮਰਜੈਂਸੀ
https://tv9punjabi.com/web-stories