21-02- 2025
TV9 Punjabi
Author: Isha Sharma
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਸੋਮਵਾਰ, 21 ਅਪ੍ਰੈਲ ਨੂੰ ਸਵੇਰੇ 4 ਦਿਨਾਂ ਦੇ ਭਾਰਤ ਦੌਰੇ ਲਈ ਨਵੀਂ ਦਿੱਲੀ ਪਹੁੰਚੇ।
ਆਪਣੇ ਪਰਿਵਾਰ ਨਾਲ ਅਕਸ਼ਰਧਾਮ ਪਹੁੰਚੇ ਅਤੇ ਦਰਸ਼ਨ ਕੀਤੇ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
Pic Credit: ANI
ਅਕਸ਼ਰਧਾਮ ਮੰਦਰ ਵਿੱਚ ਦਰਸ਼ਨ ਦੌਰਾਨ ਵੈਂਸ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਮੌਜੂਦ ਸੀ। ਇਸ ਦੌਰਾਨ ਬੱਚੇ ਭਾਰਤੀ ਪਹਿਰਾਵੇ ਵਿੱਚ ਦੇਖੇ ਗਏ।
ਜੇਡੀ ਵੈਂਸ ਦੀ ਪਤਨੀ ਊਸ਼ਾ ਭਾਰਤੀ ਮੂਲ ਦੇ ਹਨ। ਇਸ ਦੌਰਾਨ, ਮੰਦਰ ਦੀ ਸ਼ਾਨਦਾਰ ਕਲਾ ਅਤੇ ਆਰਕੀਟੈਕਚਰ ਦੇਖ ਕੇ ਵੈਂਸ ਪਰਿਵਾਰ ਕਾਫੀ ਖੁਸ਼ ਨਜ਼ਰ ਆਏ।
ਉਨ੍ਹਾਂ ਨੇ ਅਕਸ਼ਰਧਾਮ ਕੰਪਲੈਕਸ ਵਿੱਚ ਦਰਜ ਸਦਭਾਵਨਾ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਸਦੀਵੀ ਗਿਆਨ ਦੇ ਸੰਦੇਸ਼ਾਂ ਦੀ ਸ਼ਲਾਘਾ ਕੀਤੀ।
ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੇ ਵਿਸ਼ਵ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਚੀਨ ਨਾਲ ਇੱਕ ਤਰ੍ਹਾਂ ਦੀ ਟੈਰਿਫ ਜੰਗ ਸ਼ੁਰੂ ਹੋ ਗਈ ਹੈ।