ਚੰਦਰਯਾਨ-3 ਦੀ ਸਫਲਤਾ ਦੇ ਬਾਅਦ ਇਸਰੋ ਦੀ ਨਜ਼ਰ ਸੂਰਜ 'ਤੇ ਹੈ। ਸੂਰਜ ਦਾ ਅਧਿਐਨ ਕਰਨ ਦੇ ਲਈ ਸਤੰਬਰ 'ਚ ਆਦਿੱਤਿਆ-L1 ਮਿਸ਼ਨ ਨੂੰ ਲਾਂਚ ਕਰੇਗਾ.

25 August 2023

TV9 Punjabi

ਆਦਿੱਤਿਆ-L1 (Aditya-L1) ਨੂੰ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਇਹ ਲਾਂਚਿੰਗ ਦੇ ਚਾਰ ਮਹੀਨੇ ਬਾਅਦ ਆਪਣੀ ਮੰਜਿਲ ਤੱਕ ਪਹੁੰਚੇਗਾ

ਚਾਰ ਮਹੀਨੇ ਬਾਅਦ ਪਹੁੰਚੇ

 ਇਸ ਮਿਸ਼ਨ ਦਾ ਟੀਚਾ ਸੂਰਜ ਤੋਂ ਨਿਕਲਣ ਵਾਲੀ ਅੱਗ ਅਤੇ ਹੋਰ ਪਹਿਲੂਆਂ ਤੇ ਰਿਸਚਰਚ ਕਰਨਾ ਹੈ। ਇਸਦੀਆਂ ਤਿਆਰੀਆਂ ਆਪਣੇ ਅੰਤਿਮ ਦੌਰ 'ਚ ਹਨ.

ਇਹ ਹੈ ਇਸ ਮਿਸ਼ਨ ਦਾ ਟੀਚਾ 

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਅੱਗ ਉਗਲਣ ਵਾਲੇ ਸੂਰਜ ਦੇ ਕੋਲ ਸੈਟੇਲਾਈਚ ਕਿਵੇਂ ਜਾਵੇਗਾ. ਕਿ ਇਸਦੀ ਗਰਮੀ ਦਾ ਅਸਰ ਇਸਤੇ ਨਹੀਂ ਪਵੇਗਾ?

ਅੱਗ ਦਾ ਅਸਰ

 ਆਦਿੱਤਿਆ-L1 ਜਿਸ ਥਾਂ 'ਤੇ ਭੇਜਿਆ ਜਾਵੇਗਾ ਇਹ ਅਜਿਹੀ ਥਾਂ ਹੈ ਜਿਹੜੀ ਸੂਰਜ ਅਤੇ ਧਰਤੀ ਦੇ ਵਿਚਾਲੇ ਹੈ। ਇਹ ਏਨੀ ਦੂਰੀ 'ਤੇ ਹੈ ਜਿੱਥੇ ਦੋਹਾਂ ਦੀ ਗ੍ਰੈਵਿਟੀ ਜ਼ੀਰੋ ਹੈ.  

ਸੈਟੇਲਾਈਟ ਦੀ ਸੁਰੱਖਿਆ 

L-1 ਥਾਂ ਅਜਿਹੀ ਥਾਂ ਹੈ ਜਿੱਥੇ ਮੌਜੂਦ ਸੈਟੇਲਾਈਟ ਨੂੰ ਨਾ ਤਾਂ ਸੂਰਜ ਅਤੇ ਨਾ ਹੀ ਧਰਤੀ ਆਪਣੇ ਵੱਲ ਖਿੱਚ ਪਾਉਂਦੀ ਹੈ। ਦੂਰ ਹੋਣ ਕਾਰਨ ਇਸਨੂੰ ਖਤਰਾ ਨਹੀਂ ਹੈ। 

ਸੈਟੇਲਾਈਟ ਨੂੰ ਕੋਈ ਖਤਰਾ ਨਹੀਂ  

L1 ਥਾਂ ਵਿੱਚ ਰਹਿਕੇ ਇਸਰੋ ਦਾ ਸੈਟੇਲਾਈਟ ਰਿਸਚਰਚ ਕਰੇਗਾ। ਇਸਰੋ ਦੇ ਮੁਤਾਬਿਕ, ADITYA-L1 ਵਿੱਚ 7 ਪੇਲੋਡ ਹੋਣਗੇ ਅਤੇ ਸੂਰਜ ਤੋਂ ਨਿਕਲਣ ਵਾਲੀਆਂ ਕਿਰਨਾਂ ਦੀ ਰਿਸਚਰਚ ਕਰਨਗੇ।

ਸੂਰਜੀ ਕਿਰਨਾਂ ਦੀ ਰਿਸਚਰਚ