ਉਹ ਵਿਅਕਤੀ ਜੋ ਇਜ਼ਰਾਈਲ-ਹਮਾਸ ਯੁੱਧ ਨੂੰ ਕਰ ਰਿਹਾ ਮੈਨੇਜ਼

16 Oct 2023

TV9 Punjabi

ਇਜ਼ਰਾਈਲ ਅਤੇ ਹਮਾਸ ਵਿਚਾਲੇ ਖੂਨੀ ਜੰਗ ਦਾ ਅੱਜ 10ਵਾਂ ਦਿਨ ਹੈ। ਹੁਣ ਤੱਕ 3.5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਖੂਨੀ ਜੰਗ ਦਾ ਅੱਜ 10ਵਾਂ ਦਿਨ 

ਖੂਨ-ਖਰਾਬੇ ਦੇ ਵਿਚਕਾਰ, ਇੱਕ ਅਜਿਹਾ ਵਿਅਕਤੀ ਹੈ ਜੋ ਦੁਨੀਆ ਭਰ ਵਿੱਚ ਘੁੰਮ ਕੇ ਇਜ਼ਰਾਈਲ-ਹਮਾਸ ਯੁੱਧ ਨੂੰ ਮੈਨੇਜ਼ ਕਰ ਰਿਹਾ ਹੈ।

ਇਹ ਵਿਅਕਤੀ ਜੰਗ ਨੂੰ ਮੈਨੇਜ਼ ਕਰ ਰਿਹਾ

ਇਸ ਵਿਅਕਤੀ ਦਾ ਨਾਂ ਐਂਟਨੀ ਬਲਿੰਕਨ ਹੈ, ਜੋ ਅਮਰੀਕਾ ਦਾ ਵਿਦੇਸ਼ ਮੰਤਰੀ ਹਨ। ਉਹ ਮੁੜ ਇਜ਼ਰਾਈਲ ਦਾ ਦੌਰਾ ਕਰਨ ਜਾ ਰਹੇ ਹਨ।

ਬਲਿੰਕਨ ਅਮਰੀਕੀ ਵਿਦੇਸ਼ ਮੰਤਰੀ

ਬਲਿੰਕਨ ਜੰਗ ਨੂੰ ਇੱਕ ਵਿਆਪਕ ਖੇਤਰੀ ਸੰਘਰਸ਼ ਵਿੱਚ ਬਦਲਣ ਤੋਂ ਰੋਕਣ ਦੇ ਉਦੇਸ਼ ਨਾਲ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰ ਰਿਹਾ ਹੈ।

ਬਲਿੰਕਨ ਦੇਸ਼-ਦੇਸ਼ ਵਿੱਚ ਕਿਉਂ ਘੁੰਮ ਰਹੇ?

ਹਾਲ ਹੀ ਵਿੱਚ ਬਲਿੰਕਨ ਨੇ 6 ਅਰਬ ਦੇਸ਼ਾਂ ਦੀ ਯਾਤਰਾ ਪੂਰੀ ਕੀਤੀ ਹੈ। ਹੁਣ 5 ਦਿਨਾਂ ਦੇ ਅੰਦਰ ਉਹ ਦੂਜੀ ਵਾਰ ਇਜ਼ਰਾਈਲ ਜਾਣਗੇ।

ਬਲਿੰਕਨ ਅਰਬ ਯਾਤਰਾ ਤੋਂ ਵਾਪਸ ਪਰਤੇ

ਬਲਿੰਕਨ ਨੇ ਆਪਣੀ ਯਾਤਰਾ ਇਜ਼ਰਾਈਲ ਤੋਂ ਹੀ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਇਜ਼ਰਾਈਲ ਲਈ ਏਕਤਾ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ।

ਪਹਿਲਾਂ ਇਜ਼ਰਾਈਲ ਗਏ

ਬਲਿੰਕਨ ਨਾਲ ਮੁਲਾਕਾਤ ਵਿੱਚ ਅਰਬ ਨੇਤਾਵਾਂ ਨੇ ਕਿਹਾ ਕਿ ਸ਼ਾਂਤੀ ਸਮਝੌਤੇ ਤੋਂ ਬਿਨਾਂ ਸਥਿਤੀ ਦਾ ਹੱਲ ਨਹੀਂ ਕੀਤਾ ਜਾ ਸਕਦਾ।

ਸ਼ਾਂਤੀ ਸਮਝੌਤਾ ਹੋਣਾ ਬਹੁਤ ਜ਼ਰੂਰੀ 

ਬਲਿੰਕਨ ਨੇ ਚੀਨ ਦਾ ਸਮਰਥਨ ਲੈਣ ਲਈ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਫੋਨ 'ਤੇ ਗੱਲ ਕੀਤੀ।

ਚੀਨ ਤੋਂ ਵੀ ਮਦਦ ਮੰਗੀ ਗਈ

WhatsApp ਦਾ ਨਵਾਂ ਫੀਚਰ, ਲੋਕੇਸ਼ਨ ਹੋਵੇਗੀ ਸੁਰੱਖਿਅਤ!