31-07- 2024
TV9 Punjabi
Author: Ramandeep Singh
ਹਿਜ਼ਬੁੱਲਾ ਨੇ ਕੁਝ ਦਿਨ ਪਹਿਲਾਂ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ 'ਚ 12 ਬੱਚੇ ਮਾਰੇ ਗਏ ਸਨ। ਇਸ ਹਮਲੇ ਦਾ ਬਦਲਾ ਲੈਂਦਿਆਂ ਇਜ਼ਰਾਈਲ ਨੇ ਬੇਰੂਤ 'ਤੇ ਵੀ ਹਮਲਾ ਕੀਤਾ ਹੈ।
ਇਜ਼ਰਾਈਲ ਨੇ ਮੰਗਲਵਾਰ, 30 ਜੁਲਾਈ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਹਮਲਾ ਕੀਤਾ, ਜਿਸ ਵਿਚ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਹਿਜ਼ਬੁੱਲਾ ਦੇ ਇਕ ਕਮਾਂਡਰ ਦੀ ਮੌਤ ਹੋ ਗਈ ਹੈ।
ਇਜ਼ਰਾਈਲ ਦੇ ਇਸ ਹਮਲੇ ਤੋਂ ਪਹਿਲਾਂ ਵੀ ਲੇਬਨਾਨ ਦੇ ਹਾਲਾਤ ਬਹੁਤ ਖਰਾਬ ਸਨ ਅਤੇ ਕੁਝ ਸਾਲ ਪਹਿਲਾਂ ਬੇਰੂਤ ਵਿੱਚ ਹੋਏ ਜਾਨਲੇਵਾ ਧਮਾਕੇ ਕਾਰਨ ਕਾਫੀ ਤਬਾਹੀ ਹੋਈ ਸੀ।
10 ਸਾਲ ਪਹਿਲਾਂ ਲੇਬਨਾਨ ਦੀ ਬੰਦਰਗਾਹ 'ਤੇ ਬਣੇ ਗੋਦਾਮ 'ਚ ਧਮਾਕਾ ਹੋਇਆ ਸੀ, ਇਸ ਗੋਦਾਮ 'ਚ ਅਮੋਨੀਅਮ ਨਾਈਟ੍ਰੇਟ ਰੱਖਿਆ ਹੋਇਆ ਸੀ।
2014 ਵਿੱਚ ਤਿੰਨ ਹਜ਼ਾਰ ਟਨ ਅਮੋਨੀਅਮ ਨਾਈਟ੍ਰੇਟ ਦੇ ਘਾਤਕ ਧਮਾਕੇ ਵਿੱਚ 140 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 5000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
ਇਸ ਤਬਾਹੀ ਵਿੱਚ ਬੇਰੂਤ ਦਾ ਪੂਰਾ 10 ਕਿਲੋਮੀਟਰ ਇਲਾਕਾ ਤਬਾਹ ਹੋ ਗਿਆ। ਇਸ ਹਮਲੇ ਕਾਰਨ ਕਈ ਵੱਡੀਆਂ ਇਮਾਰਤਾਂ ਅਤੇ ਵਾਹਨ ਮਲਬੇ ਵਿੱਚ ਬਦਲ ਗਏ।