21-03- 2024
TV9 Punjabi
Author: Isha Sharma
ਆਈਪੀਐਲ 2025 22 ਮਾਰਚ ਤੋਂ ਆਰਸੀਬੀ ਅਤੇ ਕੇਕੇਆਰ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗਾ।
ਆਈਪੀਐਲ ਦੇ 18ਵੇਂ ਸੀਜ਼ਨ ਵਿੱਚ ਕਈ ਰਿਕਾਰਡ ਟੁੱਟਣ ਵਾਲੇ ਹਨ। ਵਿਰਾਟ, ਧੋਨੀ, ਰੋਹਿਤ ਸਮੇਤ ਕਈ ਖਿਡਾਰੀਆਂ ਕੋਲ ਇਸ ਵਾਰ ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੈ।
ਵਿਰਾਟ ਕੋਹਲੀ ਆਈਪੀਐਲ ਵਿੱਚ 8500 ਦੌੜਾਂ ਬਣਾਉਣ ਦਾ ਮੌਕਾ ਹੈ। ਉਹ 10 ਟੀ-20 ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ।
ਰੋਹਿਤ ਸ਼ਰਮਾ ਆਈਪੀਐਲ ਵਿੱਚ 7000 ਦੌੜਾਂ ਪੂਰੀਆਂ ਕਰਨ ਦੇ ਨੇੜੇ ਹਨ, ਉਨ੍ਹਾਂ ਕੋਲ 6628 ਦੌੜਾਂ ਹਨ। ਇਸ ਤੋਂ ਇਲਾਵਾ, ਉਹ ਆਈਪੀਐਲ ਵਿੱਚ 300 ਛੱਕੇ ਮਾਰਨ ਤੋਂ 20 ਛੱਕੇ ਦੂਰ ਹਨ।
ਧੋਨੀ ਆਈਪੀਐਲ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣ ਸਕਦੇ ਹਨ। ਇਸ ਤੋਂ ਇਲਾਵਾ, ਇਕ ਵਿਕਟਕੀਪਰ ਦੇ ਤੌਰ 'ਤੇ, ਉਨ੍ਹਾਂ ਨੇ 200 ਦੇ ਕਰੀਬ ਕੈਚ ਫੜੇ ਹਨ।
ਜੇਕਰ ਬੁਮਰਾਹ ਇਕ ਮੈਚ ਵਿੱਚ ਪੰਜ ਵਿਕਟਾਂ ਲੈਂਦਾ ਹੈ, ਤਾਂ ਉਹ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਜਾਣਗੇ।
ਜੇਕਰ ਸ਼੍ਰੇਅਸ ਅਈਅਰ ਦੁਬਾਰਾ ਆਈਪੀਐਲ ਜਿੱਤਦੇ ਹਨ, ਤਾਂ ਉਹ ਧੋਨੀ ਅਤੇ ਰੋਹਿਤ ਤੋਂ ਬਾਅਦ ਲਗਾਤਾਰ ਦੋ ਆਈਪੀਐਲ ਜਿੱਤਣ ਵਾਲੇ ਕਪਤਾਨ ਬਣ ਜਾਣਗੇ। ਇਸ ਤੋਂ ਇਲਾਵਾ, ਉਹ 4000 ਆਈਪੀਐਲ ਦੌੜਾਂ ਦੇ ਨੇੜੇ ਹਨ।
ਰਵਿੰਦਰ ਜਡੇਜਾ ਸੀਐਸਕੇ ਦਾ ਸਭ ਤੋਂ ਸਫਲ ਗੇਂਦਬਾਜ਼ ਬਣਨ ਤੋਂ ਸਿਰਫ਼ 13 ਵਿਕਟਾਂ ਦੂਰ ਹਨ। ਨਾਲ ਹੀ, ਉਹ 3000 ਆਈਪੀਐਲ ਦੌੜਾਂ ਪੂਰੀਆਂ ਕਰਨ ਜਾ ਰਹੇ ਹਨ।
ਸੁਨੀਲ ਨਾਰਾਇਣ ਆਈਪੀਐਲ ਵਿੱਚ 200 ਵਿਕਟਾਂ ਲੈਣ ਵਾਲੇ ਪਹਿਲੇ ਵਿਦੇਸ਼ੀ ਗੇਂਦਬਾਜ਼ ਬਣਨ ਦੇ ਨੇੜੇ ਹਨ।