ਆਈਪੀਐਲ ਨਿਲਾਮੀ ਵਿੱਚ ਕੁੱਲ 1574 ਖਿਡਾਰੀ, 409 ਵਿਦੇਸ਼ੀ

06-11- 2024

TV9 Punjabi

Author: Ramandeep Singh

IPL 2025 ਦੀ ਮੈਗਾ ਆਕਸ਼ਨ 24 ਅਤੇ 25 ਨਵੰਬਰ ਨੂੰ ਹੋਵੇਗੀ, ਜਿਸ ਲਈ ਕੁੱਲ 1574 ਖਿਡਾਰੀਆਂ ਨੇ ਆਪਣੇ ਨਾਂ ਦਰਜ ਕਰਵਾਏ ਹਨ। ਪਰ ਕਿਸਮਤ 204 ਲਈ ਹੀ ਖੁੱਲੇਗੀ।

ਮੈਗਾ ਆਕਸ਼ਨ

ਆਈਪੀਐਲ 2025 ਦੇ ਆਕਸ਼ਨ ਵਿੱਚ 409 ਵਿਦੇਸ਼ੀ ਖਿਡਾਰੀ ਹੋਣਗੇ। ਪਰ ਉਨ੍ਹਾਂ ਵਿੱਚੋਂ ਕਿਹੜੇ ਦੇ ਕਿੰਨੇ ਖਿਡਾਰੀ ਹਨ, ਆਓ ਜਾਣਦੇ ਹਾਂ।

409 ਵਿਦੇਸ਼ੀ ਖਿਡਾਰੀ

ਆਈਪੀਐਲ 2025 ਦੀ ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ੀ ਖਿਡਾਰੀਆਂ ਵਿੱਚ ਸਭ ਤੋਂ ਵੱਧ 91 ਖਿਡਾਰੀ ਦੱਖਣੀ ਅਫਰੀਕਾ ਦੇ ਹਨ।

ਸਭ ਤੋਂ ਜਿਆਦਾ ਵਿਦੇਸ਼ੀ ਖਿਡਾਰੀ

ਦੱਖਣੀ ਅਫਰੀਕਾ ਤੋਂ ਇਲਾਵਾ ਆਸਟ੍ਰੇਲੀਆ ਦੇ 76, ਇੰਗਲੈਂਡ ਦੇ 51, ਨਿਊਜ਼ੀਲੈਂਡ ਦੇ 39 ਅਤੇ ਵੈਸਟਇੰਡੀਜ਼ ਦੇ 33 ਖਿਡਾਰੀ ਆਕਸ਼ਨ 'ਚ ਨਜ਼ਰ ਆਉਣਗੇ।

ਹੋਰ ਕਿਹੜੇ ਦੇਸ਼

ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੇ 29-29 ਖਿਡਾਰੀਆਂ ਨੇ ਨਿਲਾਮੀ ਲਈ ਆਪਣੇ ਨਾਮ ਦਰਜ ਕਰਵਾਏ ਹਨ। ਇਸ ਮੈਦਾਨ ਵਿੱਚ ਬੰਗਲਾਦੇਸ਼ ਦੇ 13, ਨੀਦਰਲੈਂਡ ਦੇ 12 ਅਤੇ ਅਮਰੀਕਾ ਦੇ 10 ਖਿਡਾਰੀ ਮੈਦਾਨ ਵਿੱਚ ਹਨ।

ਸ਼੍ਰੀਲੰਕਾ ਅਤੇ ਅਫਗਾਨਿਸਤਾਨ

ਆਕਸ਼ਨ ਵਿੱਚ ਆਇਰਲੈਂਡ ਦੇ 9, ਜ਼ਿੰਬਾਬਵੇ ਦੇ 8, ਕੈਨੇਡਾ ਦੇ 4 ਅਤੇ ਸਕਾਟਲੈਂਡ ਦੇ 2 ਖਿਡਾਰੀ ਮੈਦਾਨ ਵਿੱਚ ਹਨ।

ਇਸ ਦੇਸ਼ ਦੇ ਖਿਡਾਰੀ ਵੀ...

IPL 2025 ਨਿਲਾਮੀ ਵਿੱਚ ਜਿਨ੍ਹਾਂ ਦੋ ਦੇਸ਼ਾਂ ਦੇ ਖਿਡਾਰੀ ਸਭ ਤੋਂ ਘੱਟ ਹਨ, ਉਹ ਇਟਲੀ ਅਤੇ UAE ਹਨ। ਇਨ੍ਹਾਂ ਦੇਸ਼ਾਂ ਦੇ ਸਿਰਫ 1-1 ਖਿਡਾਰੀ ਨਿਲਾਮੀ ਵਿੱਚ ਹਨ।

ਕਿਸ ਦੇਸ਼ ਦੇ ਖਿਡਾਰੀ ਸਭ ਤੋਂ ਘੱਟ?

ਅਮਰੀਕਾ ਵਿੱਚ ਰਾਸ਼ਟਰਪਤੀ ਦੀ ਤਨਖਾਹ ਕਿੰਨੀ? ਜਾਣੋ...