02-04- 2024
TV9 Punjabi
Author: Isha Sharma
ਆਈਪੀਐਲ 2025 ਦਾ 13ਵਾਂ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਗਿਆ।
Pic Credit: PTI/INSTAGRAM/GETTY
ਪੰਜਾਬੀ ਗਾਇਕ ਹਾਰਡੀ ਸੰਧੂ 1 ਅਪ੍ਰੈਲ ਨੂੰ ਲਖਨਊ ਅਤੇ ਪੰਜਾਬ ਵਿਚਾਲੇ ਹੋਏ ਮੈਚ ਦੀ ਕੁਮੈਂਟਰੀ ਕਰਨ ਲਈ ਪਹੁੰਚੇ।
ਹਾਰਡੀ ਸੰਧੂ ਲਖਨਊ ਅਤੇ ਪੰਜਾਬ ਦੇ ਮੈਚ ਵਿੱਚ ਪੰਜਾਬੀ ਕੁਮੈਂਟਰੀ ਪੈਨਲ ਦਾ ਹਿੱਸਾ ਬਣੇ।
ਹਾਰਡੀ ਸੰਧੂ ਵੀ ਇੱਕ ਕ੍ਰਿਕਟਰ ਰਹਿ ਚੁੱਕੇ ਹਨ। ਗਾਇਕ ਬਣਨ ਤੋਂ ਪਹਿਲਾਂ ਉਹ ਕ੍ਰਿਕਟ ਖੇਡਦੇ ਸੀ।
ਹਾਰਡੀ ਸੰਧੂ ਨੇ ਪੰਜਾਬ ਟੀਮ ਲਈ 3 ਪਹਿਲੇ ਦਰਜੇ ਦੇ ਮੈਚ ਖੇਡੇ ਹਨ। ਉਹ ਭਾਰਤ ਦੀ ਅੰਡਰ-19 ਟੀਮ ਦਾ ਵੀ ਹਿੱਸਾ ਰਹੇ ਹਨ।
ਸੰਧੂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਐਮਐਸ ਧੋਨੀ, ਸ਼ਿਖਰ ਧਵਨ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਵਰਗੇ ਮਹਾਨ ਕ੍ਰਿਕਟਰਾਂ ਨਾਲ ਖੇਡ ਚੁੱਕੇ ਹਨ।