25 March 2024
TV9 Punjabi
IPL 2024 'ਚ ਈਸ਼ਾਨ ਕਿਸ਼ਨ ਦਾ ਪਹਿਲਾ ਮੈਚ ਬਹੁਤ ਖਰਾਬ ਰਿਹਾ। ਇਹ ਖਿਡਾਰੀ ਗੁਜਰਾਤ ਟਾਈਟਨਸ ਖਿਲਾਫ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ।
Pic Credit: AFP/PTI/INSTAGRAM
ਈਸ਼ਾਨ ਨਾ ਸਿਰਫ 0 'ਤੇ ਆਊਟ ਹੋਇਆ, ਸਗੋਂ ਉਸ ਦੀ ਟੀਮ ਮੁੰਬਈ ਇੰਡੀਅਨਜ਼ ਵੀ 6 ਦੌੜਾਂ ਨਾਲ ਮੈਚ ਹਾਰ ਗਈ।
ਮੁੰਬਈ ਇੰਡੀਅਨਜ਼ ਦੀ ਹਾਰ ਤੋਂ ਬਾਅਦ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਈਸ਼ਾਨ ਕਿਸ਼ਨ ਨਾਲ ਗੱਲ ਕੀਤੀ। ਉਹ ਇਹ ਮੈਚ ਦੇਖਣ ਆਏ ਸਨ।
ਕਿਸ਼ਨ ਨੇ ਹਾਲ ਹੀ ਵਿੱਚ ਘਰੇਲੂ ਕ੍ਰਿਕੇਟ ਖੇਡਣ ਦੀ ਬਜਾਏ ਹਾਰਦਿਕ ਪੰਡਯਾ ਦੇ ਨਾਲ ਟ੍ਰੇਨਿੰਗ ਕਰਨਾ ਚੁਣਿਆ ਸੀ ਅਤੇ ਜੈ ਸ਼ਾਹ ਨੇ ਕੁੱਝ ਇਸ਼ਾਰਿਆਂ ਵਿੱਚ ਉਨ੍ਹਾਂ ਖਿਲਾਫ ਬਿਆਨ ਦਿੱਤਾ ਸੀ।
ਜੈ ਸ਼ਾਹ ਦੇ ਇਸ ਬਿਆਨ ਤੋਂ ਕੁਝ ਦਿਨ ਬਾਅਦ ਹੀ ਟੀਮ ਇੰਡੀਆ ਦਾ ਕੰਟ੍ਰੈਕਟ ਰੀਨਿਊ ਕੀਤਾ ਗਿਆ ਸੀ, ਜਿਸ 'ਚ ਈਸ਼ਾਨ ਕਿਸ਼ਨ ਦਾ ਨਾਂ ਨਹੀਂ ਸੀ।
ਆਈਪੀਐਲ ਮੈਚ ਦੌਰਾਨ ਜੈ ਸ਼ਾਹ ਅਤੇ ਈਸ਼ਾਨ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਕੀ ਇਸ ਖਿਡਾਰੀ ਨੂੰ ਬੀਸੀਸੀਆਈ ਸਕੱਤਰ ਨੇ ਮਾਫ਼ ਕਰ ਦਿੱਤਾ ਸੀ?
ਫਿਲਹਾਲ ਈਸ਼ਾਨ ਕਿਸ਼ਨ ਲਈ ਟੀਮ 'ਚ ਵਾਪਸੀ ਕਰਨਾ ਮੁਸ਼ਕਿਲ ਹੈ ਕਿਉਂਕਿ ਹੁਣ ਟੀ-20 ਵਿਸ਼ਵ ਕੱਪ 'ਚ ਕੇਐੱਲ ਰਾਹੁਲ, ਸੰਜੂ ਸੈਮਸਨ, ਧਰੁਵ ਜੁਰੇਲ, ਜਿਤੇਸ਼ ਸ਼ਰਮਾ ਦੇ ਰੂਪ 'ਚ 4 ਵਿਕਟਕੀਪਰ ਦਾਅਵੇਦਾਰ ਹਨ।