15-02- 2026
TV9 Punjabi
Author: Shubham Anand
Apple iPhone 16e ਦੇ ਅਪਗ੍ਰੇਡ ਵਰਜ਼ਨ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਇਹ ਫ਼ੋਨ ਜਲਦੀ ਲਾਂਚ ਹੋ ਸਕਦਾ ਹੈ।
ਇਸ ਫ਼ੋਨ ਨੂੰ ਦਮਦਾਰ ਫੀਚਰਸ ਦੇ ਨਾਲ ਉਤਾਰਿਆ ਜਾਵੇਗਾ ਪਰ ਕੀਮਤ ਪਹਿਲਾਂ ਵਾਂਗ ਹੀ ਰੱਖੀ ਜਾ ਸਕਦੀ ਹੈ।
ਰਿਪੋਰਟਾਂ ਅਨੁਸਾਰ, ਇਹ ਫ਼ੋਨ MagSafe ਸਪੋਰਟ ਅਤੇ A19 ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
iPhone 16e ਦੇ ਮੁਕਾਬਲੇ 17e ਨੂੰ ਇੱਕ ਵੱਡੇ ਪਰਫਾਰਮੈਂਸ ਅਪਗ੍ਰੇਡ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਬਲੂਮਬਰਗ ਦੇ ਮੁਤਾਬਕ, iPhone 17e ਦੀ ਕੀਮਤ ਪਿਛਲੀ ਜਨਰੇਸ਼ਨ ਦੇ ਆਸ-ਪਾਸ ਹੋ ਸਕਦੀ ਹੈ।
ਇਸ ਸਸਤੇ ਆਈਫ਼ੋਨ ਦੀ ਟੱਕਰ ਵਨਪਲੱਸ , ਸੈਮਸੰਗ ਅਤੇ ਵੀਵੋ ਵਰਗੀਆਂ ਕੰਪਨੀਆਂ ਦੇ ਫਲੈਗਸ਼ਿਪ ਸਮਾਰਟਫ਼ੋਨਾਂ ਨਾਲ ਹੋ ਸਕਦੀ ਹੈ।
ਲੀਕਸ ਅਤੇ ਰਿਪੋਰਟਾਂ ਦੇ ਮੁਤਾਬਕ, ਇਹ ਫ਼ੋਨ ਫਰਵਰੀ ਵਿੱਚ ਲਾਂਚ ਕੀਤਾ ਜਾ ਸਕਦਾ ਹੈ।