ਮਸ਼ਹੂਰ ਅਦਾਕਾਰਾ ਅਨਵੀ ਕਾਮਦਾਰ ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖਾਈ 'ਚ ਡਿੱਗੀ, ਮੌਤ

18-07- 2024

TV9 Punjabi

Author: Ramandeep Singh

ਮੁੰਬਈ ਦੀ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਅਨਵੀ ਕਾਮਦਾਰ ਨੇ ਛੋਟੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਨਵੀ ਰੀਲ ਬਣਾਉਂਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਗਈ।

ਅਨਵੀ ਕਾਮਦਾਰ ਦੀ ਮੌਤ

27 ਸਾਲਾ ਅਨਵੀ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਸੀ। ਪਰ ਉਹ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਸੀ। ਉਸ ਦੇ ਲੱਖਾਂ ਫੋਲੋਅਰਜ਼ ਸਨ।

ਅਨਵੀ 27 ਸਾਲ ਦੀ ਸੀ

17 ਜੁਲਾਈ ਨੂੰ ਵੀਡੀਓ ਬਣਾਉਂਦੇ ਸਮੇਂ ਅਨਵੀ ਰਾਏਗੜ੍ਹ ਜ਼ਿਲੇ ਦੇ ਮਾਨਗਾਂਵ 'ਚ ਕੁੰਭੇ ਝਰਨੇ ਦੇ ਕੋਲ 300 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ।

ਰੀਲ ਬਣਾਉਣ ਦੌਰਾਨ ਹਾਦਸਾ

ਮਾਂਗਾਂਵ ਪੁਲਿਸ ਮੁਤਾਬਕ ਮੁਲੁੰਡ ਦੀ ਰਹਿਣ ਵਾਲੀ ਅਨਵੀ ਬਾਰਿਸ਼ ਦੌਰਾਨ ਆਪਣੇ ਦੋਸਤਾਂ ਨਾਲ ਸੈਰ ਕਰਨ ਗਈ ਸੀ। ਇੱਥੇ ਰੀਲ ਬਣਾਉਂਦੇ ਸਮੇਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਈ।

ਪੈਰ ਫਿਸਲਣ ਕਾਰਨ ਹੋਇਆ ਹਾਦਸਾ

ਘਟਨਾ ਦੀ ਸੂਚਨਾ ਮਿਲਣ 'ਤੇ ਬਚਾਅ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਕੋਸਟ ਗਾਰਡ ਦੇ ਨਾਲ-ਨਾਲ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਵੀ ਮਦਦ ਕੀਤੀ ਪਰ ਅਨਵੀ ਨੂੰ ਬਚਾਇਆ ਨਹੀਂ ਜਾ ਸਕਿਆ।

ਅਨਵੀ ਦੀ ਜਾਨ ਨਹੀਂ ਬਚੀ

ਅਨਵੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਨਵੀ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਸਦਮੇ 'ਚ ਹੈ। 

ਸਦਮੇ ਵਿੱਚ ਪਰਿਵਾਰ

ਅਨਵੀ ਦਾ ਇੰਸਟਾਗ੍ਰਾਮ 'ਤੇ theglocaljournal ਦੇ ਨਾਮ 'ਤੇ ਇੱਕ ਖਾਤਾ ਹੈ। ਉਸ ਦੇ 2.5 ਲੱਖ ਤੋਂ ਵੱਧ ਫਾਲੋਅਰਜ਼ ਹਨ।

ਇੰਸਟਾਗ੍ਰਾਮ 'ਤੇ ਲੱਖਾਂ ਫਾਲੋਅਰਜ਼

ਮੰਦਰ 'ਚ VIP ਦਰਸ਼ਨ ਸਹੀ ਜਾਂ ਗਲਤ? ਸ਼ੰਕਰਾਚਾਰੀਆ ਨੇ ਦਿੱਤਾ ਜਵਾਬ