ਕਿਸ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਨੇ ਆਪਣੀ ਕਰੰਸੀ 'ਤੇ ਛਾਪੇ ਸੀ ਭਗਵਾਨ ਗਣੇਸ਼?

06-09- 2024

TV9 Punjabi

Author: Ramandeep Singh

ਦੇਸ਼ ਭਰ 'ਚ ਗਣੇਸ਼ ਉਤਸਵ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਭਗਵਾਨ ਗਣੇਸ਼ ਨਾਲ ਜੁੜਿਆ ਇੱਕ ਦਿਲਚਸਪ ਤੱਥ ਇਹ ਹੈ ਕਿ ਇੱਕ ਦੇਸ਼ ਨੇ ਉਨ੍ਹਾਂ ਨੁੰ ਆਪਣੀ ਮੁਦਰਾ 'ਤੇ ਛਾਪਿਆ ਸੀ।

ਕਰੰਸੀ 'ਤੇ ਭਗਵਾਨ ਗਣੇਸ਼

Pic Credit: pti/bi.go.id

ਇੰਡੋਨੇਸ਼ੀਆ ਉਹ ਦੇਸ਼ ਹੈ ਜੋ ਆਪਣੀ ਕਰੰਸੀ 'ਤੇ ਭਗਵਾਨ ਗਣੇਸ਼ ਦੀ ਤਸਵੀਰ ਛਾਪਦਾ ਹੈ। ਇਹ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਹੈ।

ਇਹ ਉਹ ਦੇਸ਼

ਬੈਂਕ ਆਫ ਇੰਡੋਨੇਸ਼ੀਆ ਦਾ ਕਹਿਣਾ ਹੈ ਕਿ ਸਾਲ 1998 'ਚ ਇੱਥੇ ਦੀ ਕਰੰਸੀ 'ਤੇ ਭਗਵਾਨ ਸ਼੍ਰੀ ਗਣੇਸ਼ ਛਾਪੇ ਗਏ ਸਨ।

1998 ਵਿੱਚ ਛਪਾਈ

ਇਹ ਨੋਟ ਸਾਲ 2008 ਵਿੱਚ ਵਾਪਸ ਲਏ ਗਏ ਸਨ। ਬੈਂਕ ਨੇ ਦਾਅਵਾ ਕੀਤਾ ਕਿ ਨੋਟਾਂ ਦੀ ਸੁਰੱਖਿਆ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰਨ ਲਈ ਅਜਿਹਾ ਕੀਤਾ ਗਿਆ ਹੈ।

2008 ਵਿੱਚ ਬਦਲਾਅ

ਇੰਡੋਨੇਸ਼ੀਆ ਨੇ ਜਿਸ ਨੋਟ 'ਤੇ ਭਗਵਾਨ ਗਣੇਸ਼ ਦੀ ਤਸਵੀਰ ਛਾਪੀ ਸੀ, ਉਸ ਦੀ ਕੀਮਤ ਸਥਾਨਕ ਕਰੰਸੀ 'ਚ 20 ਹਜ਼ਾਰ ਰੁਪਏ ਸੀ।

ਕੀਮਤ ਕਿੰਨੀ ਸੀ?

ਨੋਟਾਂ ਨੂੰ ਬਦਲਣ ਅਤੇ ਵਾਪਸ ਮੰਗਵਾਉਣ ਤੋਂ ਬਾਅਦ, ਉੱਥੋਂ ਦੀ ਸਰਕਾਰ ਨੇ 20 ਨਵੇਂ ਨੋਟ ਜਾਰੀ ਕੀਤੇ। ਇਸ ਵਿੱਚ ਭਗਵਾਨ ਗਣੇਸ਼ ਦੀ ਕੋਈ ਤਸਵੀਰ ਨਹੀਂ ਸੀ।

ਹੁਣ ਦਿਖਾਈ ਨਹੀਂ ਦਿੰਦਾ

ਵਰਤਮਾਨ ਵਿੱਚ ਇੰਡੋਨੇਸ਼ੀਆ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ, ਪਰ ਇੱਥੇ ਸਭ ਤੋਂ ਵੱਧ ਆਬਾਦੀ 87 ਪ੍ਰਤੀਸ਼ਤ ਮੁਸਲਮਾਨ ਹੈ।

ਜ਼ਿਆਦਾਤਰ ਮੁਸਲਮਾਨ

ਇਹ 3 ਦਾਲਾਂ ਖਾਣ ਨਾਲ ਹੋਵੇਗੀ ਗੈਸ ਦੀ ਸਮੱਸਿਆ